DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਲਰ ਪੈਨਲ ਲਾਉਣ ਦੇ ਨਾਂ ’ਤੇ ਠੱਗੀ

ਪਤੀ-ਪਤਨੀ ਖ਼ਿਲਾਫ਼ ਕੇਸ ਦਰਜ; ਇੱਕ ਮੁਲਜ਼ਮ ਨੂੰ ਨਿਆਂਇਕ ਹਿਰਾਸਤ ’ਚੇ ਭੇਜਿਆ

  • fb
  • twitter
  • whatsapp
  • whatsapp
Advertisement

ਪੁਲੀਸ ਨੇ ਸਨਪਾਵਰ ਸੋਲਰ ਸੋਲਿਊਸ਼ਨਜ਼ ਦੇ ਸੰਚਾਲਕ ਨੂੰ ਕਥਿਤ ਤੌਰ ’ਤੇ 4,57,650 ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਭਾਰਤ ਨਗਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਧਿਗਤਾਨੀਆ ਵਾਸੀ ਮਰਿੰਦਰ ਸਿੰਘ ਦੀ ਸਨਪਾਵਰ ਸੋਲਰ ਸੋਲਿਊਸ਼ਨਜ਼ ਨਾਮ ਦੀ ਕੰਪਨੀ ਹੈ, ਜੋ ਉਸਦੀ ਪਤਨੀ ਰਾਜਬੀਰ ਕੌਰ ਦੇ ਨਾਮ ’ਤੇ ਰਜਿਸਟਰਡ ਹੈ। ਪੀੜਤ ਨੇ ਦੱਸਿਆ ਕਿ ਮਰਿੰਦਰ ਸਿੰਘ ਖੁਦ ਸੋਲਰ ਪੈਨਲ ਇੰਸਟਾਲਰ ਵਜੋਂ ਕੰਮ ਕਰਦਾ ਹੈ। ਮਰਿੰਦਰ ਸਿੰਘ ਨੇ ਉਸ ਨੂੰ 3 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਣ ਬਾਰੇ ਦੱਸਿਆ, ਜਿਸਨੂੰ ਬਾਅਦ ਵਿੱਚ 10 ਕਿਲੋਵਾਟ ਤੱਕ ਵਧਾਇਆ ਜਾ ਸਕਦਾ ਹੈ। ਪੀੜਤ ਉਸ ਦੇ ਜਾਲ ਵਿੱਚ ਫਸ ਗਿਆ ਅਤੇ 20 ਮਈ 2024 ਨੂੰ ਉਸਦੇ ਖਾਤੇ ਵਿੱਚ 20,000 ਰੁਪਏ ਜਮ੍ਹਾਂ ਕਰਵਾ ਦਿੱਤੇ। ਪੈਸਿਆਂ ਦੇ ਬਦਲੇ ਪੀੜਤ ਦੇ ਘਰ ਕੁਝ ਸਾਮਾਨ ਪਹੁੰਚਾਇਆ ਗਿਆ ਅਤੇ 80,000 ਰੁਪਏ ਨਕਦ ਲੈ ਲਏ ਗਏ। ਮੁਲਜ਼ਮ ਨੇ ਹੌਲੀ-ਹੌਲੀ ਸੋਲਰ ਪੈਨਲ ਲਗਾਉਣ ਦੇ ਨਾਮ ’ਤੇ ਪੀੜਤ ਨਾਲ 4,57,650 ਰੁਪਏ ਦੀ ਠੱਗੀ ਮਾਰੀ ਅਤੇ ਸੋਲਰ ਪੈਨਲ ਲਗਾਉਣ ਬਾਰੇ ਉਸਨੂੰ ਧੋਖਾ ਦਿੰਦਾ ਰਿਹਾ। ਸ਼ਿਕਾਇਤ ’ਤੇ ਮਰਿੰਦਰ ਸਿੰਘ ਅਤੇ ਉਸਦੀ ਪਤਨੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਾਂਚ ਦੌਰਾਨ ਮੁਲਜ਼ਮ ਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।

Advertisement
Advertisement
×