ਹਾਦਸੇ ’ਚ ਚਾਰ ਜਣੇ ਗੰਭੀਰ ਜ਼ਖ਼ਮੀ
ਇੱਥੇ ਬਰੇਟਾ-ਜਾਖਲ ਕੌਮੀ ਮਾਰਗ ’ਤੇ ਟਰੱਕ ਅਤੇ ਕਰੇਟਾ ਕਾਰ ਦੀ ਟੱਕਰ ਕਾਰਨ ਚਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ 9 ਵਜੇ ਦੇ ਕਰੀਬ ਇੱਟਾਂ ਨਾਲ ਭਰਿਆ ਇੱਕ ਟਰੱਕ ਬਰੇਟਾ ਪੁਲ ’ਤੇ ਜਾਖਲ ਵੱਲ ਜਾ ਰਿਹਾ ਸੀ। ਇਸ...
Advertisement
ਇੱਥੇ ਬਰੇਟਾ-ਜਾਖਲ ਕੌਮੀ ਮਾਰਗ ’ਤੇ ਟਰੱਕ ਅਤੇ ਕਰੇਟਾ ਕਾਰ ਦੀ ਟੱਕਰ ਕਾਰਨ ਚਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ 9 ਵਜੇ ਦੇ ਕਰੀਬ ਇੱਟਾਂ ਨਾਲ ਭਰਿਆ ਇੱਕ ਟਰੱਕ ਬਰੇਟਾ ਪੁਲ ’ਤੇ ਜਾਖਲ ਵੱਲ ਜਾ ਰਿਹਾ ਸੀ। ਇਸ ਦੌਰਾਨ ਕਰੇਟਾ ਕਾਰ ਦੇ ਡਰਾਈਵਰ ਨੇ ਟਰੱਕ ’ਚ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਕਾਫ਼ੀ ਨੁਕਸਾਨੀ ਗਈ। ਥੋੜ੍ਹੀ ਦੇਰ ਬਾਅਦ ਬਰੇਟਾ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਗੰਭੀਰ ਜ਼ਖਮੀਆਂ ਨੂੰ ਬੁਢਲਾਡਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਤਾ ਲੱਗਿਆ ਹੈ ਕਿ ਕਰੇਟਾ ਕਾਰ ਵਿੱਚ ਯੋਗੇਸ਼, ਕੇਸ਼ਵ ਅਤੇ ਦੋ ਹੋਰ ਨੌਜਵਾਨ ਸਵਾਰ ਸਨ। ਦੋ ਜਣਿਆਂ ਦੀ ਹਾਲਤ ਨਾਜ਼ੁਕ ਦੇਖਦਿਆਂ ਇੱਕ ਨੌਜਵਾਨ ਨੂੰ ਬਠਿੰਡਾ ਤੇ ਦੂਜੇ ਨੂੰ ਲੁਧਿਆਣਾ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
Advertisement
Advertisement
×

