DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਡੀਕਲ ਇੰਸਟੀਚਿਊਟ ਦੇ ਡਾਇਰੈਕਟਰ ਸਣੇ ਚਾਰ ਤਲਬ

ਡੱਬਵਾਲੀ ਦੇ ਨੌਜਵਾਨ ਦੀਪਕ ਬਾਂਸਲ ਨੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਬਠਿੰਡਾ ’ਤੇ ਇਲਾਜ ਦੌਰਾਨ ਬਿਨਾਂ ਗੱਲ ਤੋਂ ਆਈ ਸੀ ਯੂ ਵਿੱਚ ਰੱਖਣ ਅਤੇ ਰੁਪਏ ਵਸੂਲਣ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਮਗਰੋਂ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਨੇ ਜਾਂਚ ਕਮੇਟੀ ਕਾਇਮ ਕਰ ਕੇ...

  • fb
  • twitter
  • whatsapp
  • whatsapp
Advertisement

ਡੱਬਵਾਲੀ ਦੇ ਨੌਜਵਾਨ ਦੀਪਕ ਬਾਂਸਲ ਨੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਬਠਿੰਡਾ ’ਤੇ ਇਲਾਜ ਦੌਰਾਨ ਬਿਨਾਂ ਗੱਲ ਤੋਂ ਆਈ ਸੀ ਯੂ ਵਿੱਚ ਰੱਖਣ ਅਤੇ ਰੁਪਏ ਵਸੂਲਣ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਮਗਰੋਂ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਨੇ ਜਾਂਚ ਕਮੇਟੀ ਕਾਇਮ ਕਰ ਕੇ 3 ਮਾਰਚ ਨੂੰ ਇੰਸਟੀਚਿਊਟ ਦੇ ਡਾਇਰੈਕਟਰ ਡਾ. ਜੀ ਐੱਸ ਗਿੱਲ ਸਮੇਤ ਡਾ. ਪ੍ਰੀਤੀ ਚੌਧਰੀ, ਡਾ. ਸੁਸ਼ੀਲ ਜੌੜਾ ਤੇ ਟੀ. ਭਸੀਨ ਪੈਥ ਲੈਬ ਨੂੰ ਮਰੀਜ਼ ਦੇ ਮੂਲ ਰਿਕਾਰਡ ਸਮੇਤ ਸਿਵਲ ਹਸਪਤਾਲ ਬਠਿੰਡਾ ਵਿੱਚ ਤਲਬ ਕੀਤਾ ਹੈ। ਦੀਪਕ ਪੁੱਤਰ ਰਮੇਸ਼ ਕੁਮਾਰ ਅਨੁਸਾਰ ਲੈਬ ਜਾਂਚ ਲਈ 30-35 ਹਜ਼ਾਰ ਰੁਪਏ ਲਏ ਗਏ ਅਤੇ ਮਹਿੰਗੇ ਟੀਕਿਆਂ ਤੇ ਫਿਲਟਰਾਂ ਦੇ ਨਾਂ ’ਤੇ ਵਾਧੂ ਰਕਮ ਮੰਗੀ ਗਈ। ਭਾਰੀ ਬਿੱਲ ਦੇ ਬਾਅਦ ਹੀ ਛੁੱਟੀ ਦਿੱਤੀ ਗਈ। ਦੀਪਕ ਨੇ ਦੱਸਿਆ ਕਿ ਉਸ ਨੂੰ 23 ਜਨਵਰੀ 2026 ਨੂੰ ਬਠਿੰਡਾ ਵਿੱਚ ਦਾਖਲ ਕੀਤਾ ਗਿਆ ਸੀ। ‘ਸੀਰਮ ਕੋਲੀਨੇਸਟਰੇਜ਼’ ਰਿਪੋਰਟ 12.08 ਸੀ, ਜੋ ਨਾਰਮਲ ਸੀਮਾ ਹੈ। ਇਸ ਦੇ ਬਾਵਜੂਦ ਗੰਭੀਰ ਦੱਸ ਕੇ ਆਈ ਸੀ ਯੂ ਵਿੱਚ ਰੱਖਿਆ ਗਿਆ। ਦੀਪਕ ਬਾਂਸਲ ਦਾ ਦੋਸ਼ ਹੈ ਕਿ ਹਸਪਤਾਲ ਪ੍ਰਬੰਧਨ ਨੇ ਪਰਿਵਾਰ ’ਤੇ ਉਸ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਬਾਰੇ ਲਿਖਤੀ ਬਿਆਨ ਦੇਣ ਲਈ ਦਬਾਅ ਬਣਾਇਆ ਸੀ। ਚਾਚਾ ਸੁਰਿੰਦਰ ਬਾਂਸਲ ਨੇ ਕਿਹਾ ਕਿ ਸਮੇਂ ’ਤੇ ਲੈਬ ਰਿਪੋਰਟ ਨਾ ਦਿਖਾਈ ਗਈ ਅਤੇ ਨਾ ਕਾਪੀ ਦਿੱਤੀ ਗਈ।

ਡਾਇਰੈਕਟਰ ਨੇ ਦੋਸ਼ ਨਕਾਰੇ

ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਡਾਇਰੈਕਟਰ ਡਾ. ਜੀ.ਐਸ. ਗਿੱਲ ਨੇ ਦੋਸ਼ ਨਕਾਰਦਿਆਂ ਕਿਹਾ ਕਿ ਮਰੀਜ਼ ਨੇ ਜ਼ਹਿਰ ਖਾਧਾ ਸੀ। ਖੂਨ ਵਿੱਚ ਕੋਲੀਨੇਸਟਰੇਜ਼ ਲੈਵਲ ਘੱਟ ਸੀ ਅਤੇ ਤੁਰੰਤ ਡਾਇਲਿਸਿਸ ਕਰਕੇ ਜ਼ਹਿਰ ਬਾਹਰ ਕੱਢਿਆ ਗਿਆ। ਮਰੀਜ਼ ਹੁਣ ਠੀਕ ਹੈ ਅਤੇ ਬੇਵਜ੍ਹਾ ਦੋਸ਼ ਲਗਾਏ ਜਾ ਰਹੇ ਹਨ।

Advertisement
Advertisement
×