DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀਜਾਂ ਦੀ ਦੁਕਾਨ ’ਚ ਅੱਗ ਲੱਗੀ

ਨਾਥੂਸਰੀ ਚੋਪਟਾ ਦੀ ਨੌਹਰ ਰੋਡ ’ਤੇ ਸਥਿਤ ਭਾਈ ਪੈਸਟੀਸਾਈਡ ਅਤੇ ਬੀਜ ਸਟੋਰ ਵਿੱਚ ਲੰਘੀ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਸਵੇਰੇ...

  • fb
  • twitter
  • whatsapp
  • whatsapp
featured-img featured-img
ਦੁਕਾਨ ਵਿੱਚ ਅੱਗ ਲੱਗਣ ਕਾਰਨ ਸੜਿਆ ਸਾਮਾਨ।
Advertisement

ਨਾਥੂਸਰੀ ਚੋਪਟਾ ਦੀ ਨੌਹਰ ਰੋਡ ’ਤੇ ਸਥਿਤ ਭਾਈ ਪੈਸਟੀਸਾਈਡ ਅਤੇ ਬੀਜ ਸਟੋਰ ਵਿੱਚ ਲੰਘੀ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਸਾਮਾਨ ਸੜਿਆ ਹੋਇਆ ਸੀ। ਦੁਕਾਨ ਵਿੱਚ ਲਗਭਗ 20 ਲੱਖ ਰੁਪਏ ਦਾ ਸਾਮਾਨ ਸੀ। ਦੁਕਾਨ ਮਾਲਕ ਗਣਦੇਵ ਦੇਹੜੂ ਵਾਸੀ ਜੋੜਕੀਆਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਅੱਜ ਸਵੇਰੇ ਵਾਪਸ ਆ ਕੇ ਦੇਖਿਆ ਤਾਂ ਕਾਊਂਟਰ, ਬਿਜਲੀ ਦੀਆਂ ਤਾਰਾਂ, ਦਵਾਈਆਂ ਅਤੇ ਲੱਖਾਂ ਰੁਪਏ ਦਾ ਹੋਰ ਸਾਮਾਨ ਸੜ ਗਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ। ਦੁਕਾਨਦਾਰ ਨੇ ਉਸ ਨੂੰ ਮੁਆਵਜ਼ਾ ਅਤੇ ਬੀਮਾ ਜਲਦੀ ਦੇਣ ਜਾਣ ਦੀ ਮੰਗ ਕੀਤੀ ਹੈ।

Advertisement
Advertisement
×