ਮੁੱਦਕੀ ਦੀ ਦੁਕਾਨ ਵਿਚ ਅੱਗ ਲੱਗੀ
ਕਸਬਾ ਮੁੱਦਕੀ ਦੇ ਪੁਰਾਣੇ ਬੱਸ ਅੱਡੇ 'ਤੇ ਸਥਿਤ ਇੱਕ ਦੁਕਾਨ ਨੂੰ ਅੱਜ ਸ਼ਾਮ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮਨਚੰਦਾ ਵਾਣ ਸਟੋਰ ਦੇ ਮਾਲਕ ਜਸਪਾਲ ਮਨਚੰਦਾ ਨੇ ਦੱਸਿਆ ਕਿ ਦੁਕਾਨ ਅੰਦਰ ਲੱਕੜ ਦਾ...
Advertisement
ਕਸਬਾ ਮੁੱਦਕੀ ਦੇ ਪੁਰਾਣੇ ਬੱਸ ਅੱਡੇ 'ਤੇ ਸਥਿਤ ਇੱਕ ਦੁਕਾਨ ਨੂੰ ਅੱਜ ਸ਼ਾਮ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮਨਚੰਦਾ ਵਾਣ ਸਟੋਰ ਦੇ ਮਾਲਕ ਜਸਪਾਲ ਮਨਚੰਦਾ ਨੇ ਦੱਸਿਆ ਕਿ ਦੁਕਾਨ ਅੰਦਰ ਲੱਕੜ ਦਾ ਮਿਸਤਰੀ ਲੱਗਾ ਹੋਇਆ ਸੀ। ਅਚਾਨਕ ਦੂਜੇ ਹਿੱਸੇ 'ਚ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੇ ਨਿਕਲੇ ਤੇ ਅੱਗ ਲੱਗ ਗਈ। ਦੁਕਾਨ ਅੰਦਰ ਪਏ ਵਾਣ-ਰੱਸਿਆਂ ਦੇ ਮਾਲ ਕਾਰਨ ਅੱਗ ਇਕਦਮ ਭੜਕ ਗਈ। ਆਂਢ-ਗੁਆਂਢ ਦੇ ਦੁਕਾਨਦਾਰਾਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ ਬੁਝਾਊ ਅਮਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ। ਜਸਪਾਲ ਅਨੁਸਾਰ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਇਲਾਕੇ ਦੇ ਪੁਲੀਸ ਅਧਿਕਾਰੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।
Advertisement
Advertisement
×

