ਬਿਸਤਰ ਭੰਡਾਰ ਦੀ ਦੁਕਾਨ ’ਚ ਅੱਗ ਲੱਗੀ
ਨੇੜਲੇ ਪਿੰਡ ਖੁੱਡੀ ਕਲਾਂ ਵਿੱਚ ਸਵੇਰੇ ਦੁਕਾਨ ਨੂੰ ਅੱਗ ਲੱਗ ਗਈ। ਇਹ ਅੱਗ ਕਾਜਲ ਭੱਠੀ ਸਟੋਰ, ਬਿਸਤਰ ਭੰਡਾਰ ਤੇ ਸਟਾਲਾਂ ਵਾਲੀ ਕਰੌਕਰੀ ਦੀ ਦੁਕਾਨ ਨੂੰ ਲੱਗੀ, ਜਿਸ ਕਾਰਨ ਦੁਕਾਨ ਵਿੱਚ ਪਿਆ ਸਮਾਨ ਜਲ ਕੇ ਰਾਖ ਹੋ ਗਿਆ। ਦੁਕਾਨ ਦੇ ਮਾਲਕ...
Advertisement
ਨੇੜਲੇ ਪਿੰਡ ਖੁੱਡੀ ਕਲਾਂ ਵਿੱਚ ਸਵੇਰੇ ਦੁਕਾਨ ਨੂੰ ਅੱਗ ਲੱਗ ਗਈ। ਇਹ ਅੱਗ ਕਾਜਲ ਭੱਠੀ ਸਟੋਰ, ਬਿਸਤਰ ਭੰਡਾਰ ਤੇ ਸਟਾਲਾਂ ਵਾਲੀ ਕਰੌਕਰੀ ਦੀ ਦੁਕਾਨ ਨੂੰ ਲੱਗੀ, ਜਿਸ ਕਾਰਨ ਦੁਕਾਨ ਵਿੱਚ ਪਿਆ ਸਮਾਨ ਜਲ ਕੇ ਰਾਖ ਹੋ ਗਿਆ। ਦੁਕਾਨ ਦੇ ਮਾਲਕ ਬਲੌਰ ਸਿੰਘ ਪੁੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਦੁਕਾਨ ਦੇ ਆਸ-ਪਾਸ ਦੇ ਬੱਚਿਆਂ ਨੇ ਦੁਕਾਨ ’ਚੋਂ ਅਚਾਨਕ ਧੂੰਆਂ ਨਿਕਲਦੇ ਹੋਏ ਦੇਖਿਆ ਤਾਂ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਪਾਣੀ ਵਾਲੀ ਟੈਂਕੀ ਅਤੇ ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਦੁਕਾਨ ਅੰਦਰ ਖੜਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਹੋਈ।
Advertisement
Advertisement
