
ਕੁਲਵੰਤ ਕੌਰ, ਕੁਲਦੀਪ ਕੌਰ, ਮਲਕੀਤ ਕੌਰ ਤੇ ਅਮਰਜੀਤ ਕੌਰ ਸਕੂਲ ਸਟਾਫ ਨਾਲ। -ਫੋਟੋ: ਕਲਸੀ
ਸਮਾਲਸਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਜ਼ਿਲ੍ਹਾ ਮੋਗਾ ਦਾ 102 ਸਾਲ ਪੁਰਾਣਾ ਸਕੂਲ ਨੇੜਲੇ ਕਰੀਬ 50 ਪਿੰਡਾਂ ਦੇ ਵਿਦਿਆਰਥੀਆਂ ਨੂੰ ਗਿਆਨ ਦੇ ਰਿਹਾ ਹੈ। ਇਸ ਸਦੀ ਪੁਰਾਣੇ ਸਕੂਲ ਦੀ ਸਾਂਭ-ਸੰਭਾਲ਼ ਲਈ ਸਕੂਲ ਮੁਖੀ ਦਿਲਬਾਗ ਸਿੰਘ ਤੇ ਸਟਾਫ਼ ਵੱਲੋਂ ਸਾਬਕਾ ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੂੰ ਮਾਲੀ ਮਦਦ ਲਈ ਅਪੀਲ ਕੀਤੀ ਗਈ। ਇਸ ’ਤੇ ਸੰਸਥਾ ਦੀਆਂ ਸਾਬਕਾ ਵਿਦਿਆਰਥਣਾਂ ਕੁਲਦੀਪ ਕੌਰ, ਕੁਲਵੰਤ ਕੌਰ ਮਲਕੀਤ ਕੌਰ ਅਤੇ ਅਮਰਜੀਤ ਕੌਰ ਨੇ 20,000 ਰੁਪਏ ਦੀ ਮਦਦ ਕੀਤੀ। ਸਕੂਲ ਮੁਖੀ ਦਿਲਬਾਗ ਸਿੰਘ ਬਰਾੜ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਨਵਜੋਤ ਸਿੰਘ, ਰਾਜਿੰਦਰ ਕੌਰ, ਕਿਰਨਦੀਪ ਕੌਰ, ਸੁਰਿੰਦਰ ਕੌਰ ਅਤੇ ਬਾਕੀ ਸਟਾਫ ਵੱਲੋਂ ਸਾਬਕਾ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ