ਸਕੂਲ ’ਚ ਸਮਾਰਟ ਲੈਬ ਲਈ ਮਾਲੀ ਮਦਦ
ਸ਼ਹਿਣਾ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਬਣ ਰਹੀ ਸਮਾਰਟ ਲੈਬ ਲਈ ਸਮਾਜ ਸੇਵੀ ਡਾ. ਅਨਿਲ ਗਰਗ ਅਤੇ ਦਰਸ਼ਨਾ ਦੇਵੀ ਨੇ 11 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਹਨ। ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ’ਚ ਸਮਾਰਟ ਲੈਬ ਬਣਨ...
Advertisement
ਸ਼ਹਿਣਾ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਬਣ ਰਹੀ ਸਮਾਰਟ ਲੈਬ ਲਈ ਸਮਾਜ ਸੇਵੀ ਡਾ. ਅਨਿਲ ਗਰਗ ਅਤੇ ਦਰਸ਼ਨਾ ਦੇਵੀ ਨੇ 11 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਹਨ।
ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ’ਚ ਸਮਾਰਟ ਲੈਬ ਬਣਨ ’ਤੇ ਲਗਪਗ ਇੱਕ ਲੱਖ ਰੁਪਏ ਖਰਚ ਆਵੇਗਾ। ਇਸ ਕੰਮ ਨੂੰ ਦਾਨੀਆਂ ਦੇ ਪੈਸੇ ਨਾਲ ਪੂਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਕੂਲ ਨੂੰ ਉੱਤਮ ਸਕੂਲ ਦਾ ਐਵਾਰਡ ਮਿਲਿਆ ਹੋਇਆ ਹੈ ਅਤੇ ਪਿਛਲੇ ਪੰਜ ਸਾਲ ਤੋਂ ਸਕੂਲ ਦੀਆਂ ਲੜਕੀਆਂ ਮੈਰਿਟ ’ਚ ਆ ਰਹੀਆਂ ਹਨ। -ਪੱਤਰ ਪ੍ਰੇਰਕ
Advertisement
Advertisement
×