fertilizer protest: ਡੀ ਏ ਪੀ ਨਾ ਮਿਲਣ ਕਾਰਨ ਕਿਸਾਨ ਖ਼ਫ਼ਾ
ਇਫਕੋ ਬਾਜ਼ਾਰ ਤੋਂ 260 ਗੱਟੇ ਖਾਦ ਸਹਿਕਾਰੀ ਸਭਾ ਲੋਹਗੜ੍ਹ ਨਾ ਪੁੱਜਣ ’ਤੇ ਕਿਸਾਨਾਂ ਨੇ ਅੱਜ ਨਵੀਂ ਦਾਣਾ ਮੰਡੀ ’ਚ ਇਫਕੋ ਬਾਜ਼ਾਰ ਅੱਗੇ ਧਰਨਾ ਦਿੱਤਾ। ਕਿਸਾਨਾਂ ਨੇ ਦੋ ਘੰਟਿਆਂ ਦਾ ਅਲਟੀਮੇਟਮ ਦਿੱਤਾ, ਜਿਸ ਮਗਰੋਂ ਐੱਸ ਡੀ ਐੱਮ ਯੋਗੇਸ਼ ਦਿਲਹੌਰ ਨੇ ਧਰਨੇ...
ਇਫਕੋ ਬਾਜ਼ਾਰ ਤੋਂ 260 ਗੱਟੇ ਖਾਦ ਸਹਿਕਾਰੀ ਸਭਾ ਲੋਹਗੜ੍ਹ ਨਾ ਪੁੱਜਣ ’ਤੇ ਕਿਸਾਨਾਂ ਨੇ ਅੱਜ ਨਵੀਂ ਦਾਣਾ ਮੰਡੀ ’ਚ ਇਫਕੋ ਬਾਜ਼ਾਰ ਅੱਗੇ ਧਰਨਾ ਦਿੱਤਾ। ਕਿਸਾਨਾਂ ਨੇ ਦੋ ਘੰਟਿਆਂ ਦਾ ਅਲਟੀਮੇਟਮ ਦਿੱਤਾ, ਜਿਸ ਮਗਰੋਂ ਐੱਸ ਡੀ ਐੱਮ ਯੋਗੇਸ਼ ਦਿਲਹੌਰ ਨੇ ਧਰਨੇ ’ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਧਰਨੇ ਦੌਰਾਨ ਪਿੰਡ ਲੋਹਗੜ੍ਹ ਦੀ ਸਹਿਕਾਰੀ ਸਭਾ ਲਈ 660 ਗੱਟਿਆਂ ਦੀ ਸੂਚੀ ਦੇ ਮੁਕਾਬਲੇ 400 ਗੱਟੇ ਪੁੱਜਣ ਅਤੇ ਬਾਕੀ 260 ਗੱਟਿਆਂ ਬਾਰੇ ਸਪੱਸ਼ਟ ਜਾਣਕਾਰੀ ਨਾ ਮਿਲਣ ਦਾ ਮੁੱਦਾ ਭਖਿਆ ਰਿਹਾ। ਕਿਸਾਨਾਂ ਨੇ ਖਾਦ ਦੀਆਂ ਦੁਕਾਨਾਂ ’ਤੇ ਸਟਾਕ ਬੋਰਡ ਨਾ ਲਾਏ ਜਾਣ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ
ਹਰਿਆਣਾ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ, ਮਹਿੰਦਰ ਸਿੰਘ ਖ਼ਾਲਸਾ, ਹਰਿਆਣਾ ਕਿਸਾਨ ਏਕਤਾ ਦੇ ਆਗੂ ਐੱਸ ਪੀ ਮਸੀਤਾਂ ਆਦਿ ਨੇ ਦੋਸ਼ ਲਾਇਆ ਕਿ 1350 ਰੁਪਏ ਦੇ ਡੀ ਏ ਪੀ ਗੱਟੇ ਨਾਲ 500 ਰੁਪਏ ਦੀਆਂ ਬਿਨਾਂ ਮੰਗੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਐੱਸ ਡੀ ਐੱਮ ਯੋਗੇਸ਼ ਦਿਲਹੌਰ ਨੇ ਖਾਦ ਦੀ ਵੰਡ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਖਾਦ ਦੁਕਾਨਦਾਰਾਂ ਨੂੰ ਸਟਾਕ ਬੋਰਡ ਲਾਉਣ ਅਤੇ ਅਪਡੇਟ ਕਰਨ ਦੇ ਹੁਕਮ ਦਿੱਤੇ।

