Ferozepur and Barnala Teacher Unions: ਅਧਿਆਪਕਾਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਵਿਭਾਗ ਨੂੰ ਨੋਟਿਸ ਭੇਜੇ
ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਡੀ ਸੀ ਫਿਰੋਜ਼ਪੁਰ ਰਾਹੀਂ ਉਨ੍ਹਾਂ ਦੇ ਸੁਪਰਡੈਂਟ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਰਾਹੀਂ ਗ਼ੈਰ-ਵਿਦਿਅਕ ਡਿਊਟੀਆਂ ਕੱਟਣ ਲਈ ਨੋਟਿਸ ਦਿੱਤਾ ਗਿਆ।...
ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਡੀ ਸੀ ਫਿਰੋਜ਼ਪੁਰ ਰਾਹੀਂ ਉਨ੍ਹਾਂ ਦੇ ਸੁਪਰਡੈਂਟ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਰਾਹੀਂ ਗ਼ੈਰ-ਵਿਦਿਅਕ ਡਿਊਟੀਆਂ ਕੱਟਣ ਲਈ ਨੋਟਿਸ ਦਿੱਤਾ ਗਿਆ। ਇਸ ਦੌਰਾਨ ਅਗਵਾਈ ਮਲਕੀਤ ਸਿੰਘ ਹਰਾਜ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਗਿੱਲ, ਹਰਜੀਤ ਸਿੰਘ ਸਿੱਧੂ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਸਰਬਜੀਤ ਸਿੰਘ ਭਾਵੜਾ, ਹਰਮੰਦਰ ਸਿੰਘ ਨੇ ਕੀਤੀ। ਇਸ ਰਾਹੀਂ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਹਫ਼ਤੇ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਮੰਗਾਂ ਨਾ ਮੰਨੀਆਂ ਤਾਂ ਗ਼ੈਰ-ਵਿਦਿਅਕ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਕਿਰਪਾਲ ਸਿੰਘ, ਅਰਵਿੰਦਰ ਸਿੰਘ, ਹਰਵਿੰਦਰ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ,ਅਨਿਲ ਧਵਨ, ਰਜਿੰਦਰ ਕੁਮਾਰ, ਸੰਦੀਪ ਸਹਿਗਲ, ਰਕੇਸ਼ ਕੁਮਾਰ ਹਾਜ਼ਰ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ): ਬਰਨਾਲਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਰਾਜੀਵ ਕੁਮਾਰ, ਤਜਿੰਦਰ ਤੇਜੀ, ਅਮਰਜੀਤ ਸਿੰਘ ਖ਼ਾਲਸਾ, ਕਪਿਲ ਦੇਵ, ਸੁਮਿਤ ਕੰਬੋਜ ਅਤੇ ਮਾਲਵਿੰਦਰ ਠੀਕਰੀਵਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੇ ਨਾਂ ਏ ਡੀ ਸੀ ਬਰਨਾਲਾ ਵਿਵੇਕ ਮੋਦੀ, ਡੀ ਈ ਓ (ਸੈਕੰਡਰੀ) ਸੁਨੀਤਇੰਦਰ ਸਿੰਘ ਅਤੇ ਡੀ ਈ ਓ (ਐਲੀਮੈਂਟਰੀ) ਇੰਦੂ ਸਿਮਕ ਨੂੰ ਮੰਗ ਪੱਤਰ ਸੌਂਪੇ। ਉਨ੍ਹਾਂ ਗ਼ੈਰ-ਵਿਦਿਅਕ ਡਿਊਟੀਆਂ, ਪ੍ਰਾਇਮਰੀ ਤੇ ਸੈਕੰਡਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਮਿਲਣ ਤੱਕ ਖੇਡਾਂ ਨਾ ਕਰਵਾਉਣ, ਸਕੇਲ ਅਤੇ ਭੱਤੇ ਬਹਾਲ ਕਰਨ ਆਦਿ ਸਬੰਧੀ ਸੱਤ ਦਿਨਾਂ ਦਾ ਨੋਟਿਸ ਭੇਜਿਆ। ਇਸ ਮੌਕੇ ਮਨਮੋਹਨ ਭੱਠਲ, ਅਮਰੀਕ ਭੱਦਲਵੱਡ, ਗੁਰਜੀਤ ਉੱਗੋਕੇ, ਅੰਮ੍ਰਿਤ ਹਰੀਗੜ੍ਹ, ਪ੍ਰਿੰਸ ਕੁਮਾਰ, ਜਸਪਾਲ ਸਮਾਓ ਹਾਜ਼ਰ ਸਨ।

