DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਕਤਸਰ ’ਚ ਹਾਕਮ ਧਿਰ ਦੇ ਹੱਕ ’ਚ ਫ਼ਤਵਾ

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਸ਼ਹਿਰ ਵਿੱਚ ‘ਆਪ’ ਦੀ ਕਮੇਟੀ ਬਣਨਾ ਤੈਅ ਹੋ ਗਿਆ ਹੈ। ਕੌਂਸਲ ਦੇ ਕੁੱਲ 31 ਵਾਰਡਾਂ ਵਿੱਚੋਂ...

  • fb
  • twitter
  • whatsapp
  • whatsapp
Advertisement

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਸ਼ਹਿਰ ਵਿੱਚ ‘ਆਪ’ ਦੀ ਕਮੇਟੀ ਬਣਨਾ ਤੈਅ ਹੋ ਗਿਆ ਹੈ। ਕੌਂਸਲ ਦੇ ਕੁੱਲ 31 ਵਾਰਡਾਂ ਵਿੱਚੋਂ ਹੁਣ ਤੱਕ ਆਏ 25 ਵਾਰਡਾਂ ਦੇ ਨਤੀਜਿਆਂ ਵਿੱਚੋਂ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 21 ਸੀਟਾਂ ’ਤੇ ਕਬਜ਼ਾ ਕੀਤਾ ਹੈ, ਜਦੋਂ ਕਿ ਕਾਂਗਰਸ ਨੂੰ 3 ਅਤੇ ਅਕਾਲੀ ਦਲ ਨੂੰ ਸਿਰਫ਼ 1 ਸੀਟ ਮਿਲੀ ਹੈ। ਕੌਂਸਲ ਵਿੱਚ ਬਹੁਮਤ ਲਈ 16 ਸੀਟਾਂ ਦੀ ਲੋੜ ਹੁੰਦੀ ਹੈ, ਜਿਸ ਨੂੰ ‘ਆਪ’ ਨੇ ਵੱਡੇ ਫਰਕ ਨਾਲ ਪਾਰ ਕਰ ਲਿਆ ਹੈ।

ਗਿੱਦੜਬਾਹਾ ’ਚੋਂ ਕਾਂਗਰਸ ਦਾ ਸਫ਼ਾਇਆ

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਹਲਕੇ ਗਿੱਦੜਬਾਹਾ ਵਿੱਚੋਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਗਿੱਦੜਬਾਹਾ ਨਗਰ ਕੌਂਸਲ ਵਿੱਚ ਬਹੁਮਤ ਸਾਬਤ ਕਰਨ ਅਤੇ ਕਮੇਟੀ ਬਣਾਉਣ ਲਈ ਕੁੱਲ 13 ਵਾਰਡਾਂ ਵਿੱਚੋਂ 7 ਸੀਟਾਂ ਦੀ ਲੋੜ ਸੀ। ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 12 ਸੀਟਾਂ ’ਤੇ ਇਤਿਹਾਸਕ ਅਤੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਇਸ ਭਾਰੀ ਬਹੁਮਤ 92.3 ਫ਼ੀਸਦ ਨਾਲ ‘ਆਪ’ ਗਿੱਦੜਬਾਹਾ ਨਗਰ ਕੌਂਸਲ ਵਿੱਚ ਆਪਣੀ ਕਮੇਟੀ ਬਣਾਏਗੀ। ਦੂਜੇ ਪਾਸੇ ਕਾਂਗਰਸ ਸਿਰਫ਼ 1 ਸੀਟ ਹੀ ਜਿੱਤ ਸਕੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਅਸਫ਼ਲ ਰਹੀਆਂ ਤਰ੍ਹਾਂ ਪੱਛੜ ਗਈਆਂ ਹਨ।

Advertisement
Advertisement
×