Fateh Singh Badal: ਸਿਹਤ ਜਾਂਚ ਕੈਂਪ ਵਿੱਚ 1130 ਮਰੀਜ਼ਾਂ ਦੀ ਜਾਂਚ
ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫਤਹਿ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿੱਚ ਅੱਜ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪਾਂ ਦਾ ਆਗਾਜ਼ ਕੀਤਾ ਗਿਆ। ਪਿੰਡ ਪੰਨੀਵਾਲਾ ਫੱਤਾ ਵਿੱਚ ਸਰਾਵਾਂ ਜੈਲ ਦੇ ਸੱਤ...
ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫਤਹਿ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿੱਚ ਅੱਜ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪਾਂ ਦਾ ਆਗਾਜ਼ ਕੀਤਾ ਗਿਆ। ਪਿੰਡ ਪੰਨੀਵਾਲਾ ਫੱਤਾ ਵਿੱਚ ਸਰਾਵਾਂ ਜੈਲ ਦੇ ਸੱਤ ਪਿੰਡਾਂ ’ਤੇ ਆਧਾਰਤ ਲਾਏ ਪਹਿਲੇ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ 1130 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਦੋਂਕਿ 40 ਜਣਿਆਂ ਨੇ ਖ਼ੂਨਦਾਨ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਲੋਕਸੇਵਾ ਦੇ ਫਲਸਫੇ ਤਹਿਤ ਹੀ ਲੰਬੀ ਹਲਕੇ ਵਿੱਚ ਸਿਹਤ ਜਾਂਚ ਕੈਂਪਾਂ ਦੀ ਲੜੀ ਦਾ ਆਗਾਜ਼ ਕੀਤਾ ਗਿਆ ਹੈ। ਫਤਹਿ ਬਾਦਲ ਦੀ ਸਮੁੱਚੀ ਟੀਮ ਤੇ ਪੰਨੀਵਾਲਾ ਦੇ ਜਟਾਣਾ ਪਰਿਵਾਰ ਵੱਲੋਂ ਕੈਂਪ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਨੇ ਫਤਹਿ ਸਿੰਘ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜੈਵੀਰ ਸਿੰਘ ਸੇਖੋਂ, ਨਿਹਾਲ ਸਿੰਘ ਢਿੱਲੋਂ, ਗਗਨਦੀਪ ਸਿੰਘ ਬੌਬੀ, ਬਹਾਦਰ ਸਿੰਘ ਗਰੇਵਾਲ, ਸੁਧੀਰ ਭਾਧੂ ਅਬੋਹਰ, ਪੰਜਾਬ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਬਾਮ, ਜ਼ਿਲ੍ਹਾ ਮੀਤ ਪ੍ਰਧਾਨ ਜਗਤਪਾਲ ਸਿੰਘ ਚੱਕ ਸ਼ੇਰੇਵਾਲਾ, ਹਲਕਾ ਲੰਬੀ ਯੂਥ ਕਾਂਗਰਸ ਪ੍ਰਧਾਨ ਲਖਵਿੰਦਰ ਸਿੰਘ ਚਨੂੰ, ਸੰਨੀ ਭੁੱਲਰ, ਪਰਮਜੀਤ ਸਿੰਘ ਕੰਦੂਖੇੜਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।

