ਨਾਕਿਆਂ ’ਤੇ ਕਰੋਨਾ ਟੈਸਟਾਂ ਖ਼ਿਲਾਫ਼ ਨਿੱਤਰੀ ਕਿਸਾਨ ਜਥੇਬੰਦੀ

ਨਾਕਿਆਂ ’ਤੇ ਕਰੋਨਾ ਟੈਸਟਾਂ ਖ਼ਿਲਾਫ਼ ਨਿੱਤਰੀ ਕਿਸਾਨ ਜਥੇਬੰਦੀ

ਪਿੰਡ ਖਿਆਲਾ ਕਲਾਂ ਵਿੱਚ ਇਕੱਠ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 4 ਮਈ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਹਰ ਸੜਕ ’ਤੇ ਪੁਲੀਸ ਵੱਲੋਂ ਨਾਕੇ ਲਾ ਕੇ ਕੀਤੇ ਜਾ ਰਹੇ ਕਰੋਨਾ ਟੈਸਟਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਅਜਿਹੀ ਧੱਕੇਸ਼ਾਹੀ ਬੰਦ ਕੀਤੀ ਜਾਣੀ ਚਾਹੀਦੀ ਹੈ। ਜਥੇਬੰਦੀ ਦੇ ਆਗੂਆਂ ਮੁਤਾਬਿਕ ਮਾਨਸਾ ਪੁਲੀਸ ਵੱਲੋਂ ਖਿਆਲਾਂ ਸਰਕਾਰੀ ਹਸਪਤਾਲ ਅੱਗੇ ਨਾਕਾ ਲਾ ਕੇ ਲੋਕਾਂ ਨੂੰ ਜਬਰੀ ਟੈਸਟ ਕਰਾਉਣ ਲਈ ਰੋਕਿਆ ਜਾ ਰਿਹਾ। ਇਸ ਮਸਲੇ ਨੂੰ ਦੇਖਦੇ ਪਿੰਡ ਖਿਆਲਾਂ ਦੀ ਇਕਾਈ ਵੱਲੋਂ ਇੱਕਠੇ ਹੋਏ ਕਿਸਾਨਾਂ ਨਾਲ ਪਿੰਡ ਪ੍ਰਧਾਨ ਸਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕੱਠ ਕੀਤਾ ਗਿਆ, ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਪੁਲੀਸ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਜਬਰੀ ਕਰੋਨਾ ਦੇ ਟੈਸਟ ਨਹੀਂ ਬਰਦਾਸ਼ਤ ਹੋਣਗੇ। ਇਸ ਸਬੰਧੀ ਮਾਨਸਾ ਦੇ ਡੀਐੱਸਪੀ ਗੁਰਮੀਤ ਸਿੰਘ ਬਰਾੜ ਨੇ ਕਿਹਾ ਕਿ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਅਜਿਹੇ ਵਿਅਕਤੀਆਂ ਦਾ ਲੋਕ ਹਿੱਤਾਂ ਲਈ ਟੈਸਟ ਕਰਨਾ ਬੇਹੱਦ ਜ਼ਰੂਰੀ ਬਣਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All