ਜੇਈ ਖ਼ਿਲਾਫ਼ ਕਾਰਵਾਈ ਲਈ ਕਿਸਾਨਾਂ ਨੇ ਅਧਿਕਾਰੀ ਬੰਦੀ ਬਣਾਏ

ਜੇਈ ਖ਼ਿਲਾਫ਼ ਕਾਰਵਾਈ ਲਈ ਕਿਸਾਨਾਂ ਨੇ ਅਧਿਕਾਰੀ ਬੰਦੀ ਬਣਾਏ

ਧਰਨਾਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਐਕਸੀਅਨ ਹਰੀਸ਼ ਗੋਠਵਾਲ ਅਤੇ ਐੱਸਡੀਓ ਹਰਜੀਤ ਸਿੰਘ ਦੋਦਾ।

ਜਸਵੀਰ ਸਿੰਘ ਭੁੱਲਰ

ਦੋਦਾ, 28 ਸਤੰਬਰ

ਦੋਦਾ ਵਿਚ ਬੀਤੇ ਦਿਨ ਇਕ ਸਟੋਰ ਵਿਚੋਂ ਕਿਸਾਨਾਂ ਦੇ ਤਾਂਬਾ ਚੋਰੀ ਹੋਏ ਪੰਜ ਟਰਾਂਸਫਾਰਮਰਾਂ ਦਾ ਸਾਮਾਨ ਜੇਈ ਵੱਲੋਂ ਕਬਾੜੀਏ ਨੂੰ ਵੇਚਣ ਦਾ ਮਾਮਲਾ ਉਜਾਗਰ ਹੋਣ ਮਗਰੋਂ ਅੱਜ ਜਦੋਂ ਐਕਸੀਅਨ ਗਿੱਦੜਬਾਹਾ ਮਾਮਲੇ ਦੀ ਪੜਤਾਲ ਲਈ ਦੋਦਾ ਦਫ਼ਤਰ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਦੋਦਾ ਦੇ ਪ੍ਰਧਾਨ ਸੁਖਚੈਨ ਸਿੰਘ ਆਸਾ ਬੁੱਟਰ ਅਤੇ ਕਰਨ ਭੁੱਟੀਵਾਲਾ ਦੀ ਅਗਵਾਈ ਹੇਠ ਕਿਸਾਨਾਂ ਨੇ ਦਫ਼ਤਰ ਗੇਟ ਅੱਗੇ ਧਰਨਾ ਲਾ ਦਿੱਤਾ ਅਤੇ ਸਪੀਕਰ ਰਾਹੀਂ ਮੁਨਾਦੀ ਕੀਤੀ ਕਿ ਜਿੰਨਾ ਚਿਰ ਸਖ਼ਤ ਕਾਰਵਾਈ ਦਾ ਭਰੋਸਾ ਨਹੀਂ ਮਿਲਦਾ, ਉਹ ਐਕਸੀਅਨ, ਐੱਸਡੀਓ ਸਮੇਤ ਸਟਾਫ਼ ਨੂੰ ਦਫ਼ਤਰ ਵਿਚੋਂ ਬਹਾਰ ਨਹੀਂ ਜਾਣ ਦੇਣਗੇ।

ਦੋ ਵਾਰ ਗੱਲਬਾਤ ਵੀ ਹੋਈ, ਜੋ ਸਿਰੇ ਨਾ ਲੱਗ ਸਕੀ। ਅਖ਼ੀਰ ਸਵਾ ਚਾਰ ਘੰਟਿਆਂ ਬਾਅਦ ਐਕਸੀਅਨ ਹਰੀਸ਼ ਗੋਠਵਾਲ ਵੱਲੋਂ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਸਬੰਧਤ ਜੇਈ, ਡਰਾਈਵਰ, ਕਬਾੜੀਏ ਦੇ ਬਿਆਨ ਅਤੇ ਉਨ੍ਹਾਂ ਖ਼ਿਲਾਫ਼ ਐੱਸਡੀਓ ਹਰਜੀਤ ਸਿੰਘ ਦੋਦਾ ਦੀ ਲਿਖਤ ਬਣਾ ਕੇ ਧਰਨਾਕਾਰੀਆਂ ਨੂੰ ਪੜ ਕੇ ਸੁਣਾਈ, ਜੋ ਐੱਸਈ ਮੁਕਤਸਰ ਨੂੰ ਕਾਰਵਾਈ ਲਈ ਭੇਜੀ ਜਾਣੀ ਸੀ, ਜੋ ਐਕਸੀਅਨ ਖ਼ੁਦ ਲੈ ਕੇ ਗਏ। ਉਨ੍ਹਾਂ ਮੰਨਿਆ ਕਿ ਅਜਿਹੀ ਕਾਰਵਾਈ ਅਸੂਲਾਂ ਦੇ ਖ਼ਿਲਾਫ਼ ਹੈ ਅਤੇ ਉਹ ਸਖ਼ਤ ਕਾਰਵਾਈ ਦੇ ਹੱਕ ’ਚ ਹਨ। ਕਿਸਾਨਾਂ ਨੇ 4 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਜੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕਰਵਾਈ ਤਾਂ ਉਹ ਮੁੜ ਪ੍ਰਦਰਸ਼ਨ ਕਰਨਗੇ ਤੇ ਧਰਨਾ ਚੁੱਕ ਲਿਆ। ਇਸ ਮੌਕੇ ਗਿਆਨ ਸਿੰਘ, ਬਲਰਾਜ ਸਿੰਘ, ਬੂਟਾ ਸਿੰਘ ਖਾਲਸਾ ਅਤੇ ਪੂਰਨ ਸਿੰਘ ਦੋਦਾ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...