ਨਹਿਰਾਂ ਦੇ ਪੁਲਾਂ ਦੀ ਉਸਾਰੀ ਦੀ ਮੰਗ ’ਤੇ ਅੜੇ ਕਿਸਾਨ

ਬੀਕੇਯੂ ਏਕਤਾ (ਸਿੱਧੂਪੁਰ) ਦੀ ਅਗਵਾਈ ਹੇਠ ਵੜਿੰਗ ਟੌਲ ਪਲਾਜ਼ਾ ’ਤੇ ਧਰਨਾ ਜਾਰੀ

ਨਹਿਰਾਂ ਦੇ ਪੁਲਾਂ ਦੀ ਉਸਾਰੀ ਦੀ ਮੰਗ ’ਤੇ ਅੜੇ ਕਿਸਾਨ

ਮੁਕਤਸਰ-ਕੋਟਕਪੂਰਾ ਮਾਰਗ ’ਤੇ ਪੈਂਦੇ ਰਾਜਸਥਾਨ ਕੈਨਾਲ ਤੇ ਸਰਹੰਦ ਫੀਡਰ ਪੁਲ ਦੇ ਨਿਰਮਾਣ ਲਈ ਸਾਢੇ ਸੱਤ ਸਾਲ ਤੋਂ ਪਿਆ ਸਾਮਾਨ।

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 3 ਜੁਲਾਈ

ਝੋਨੇ ਦੀ ਬਿਜਾਈ ਜ਼ੋਰਾਂ ’ਤੇ ਪਰ ਫਿਰ ਵੀ ਮੁਕਤਸਰ-ਕੋਟਕਪੂਰਾ ਸੜਕ ਉਪਰ ਪਿੰਡ ਵੜਿੰਗ ਲਾਗੇ ਟੌਲ-ਪਲਾਜ਼ਾ ਉਪਰ ਕਿਸਾਨ ਦਰੀਆਂ ਵਿਛਾ ਕੇ ਦਿਨ-ਰਾਤ ਕੜਕਦੀ ਧੁੱਪ ਤੇ ਵਰ੍ਹਦੇ ਮੀਂਹ ਵਿੱਚ ਵੀ ਧਰਨਾ ਦੇ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨਾਲ ਸਬੰਧਤ ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਕੰਪਨੀ ਸੜਕ ਦੇ ਨਿਰਮਾਣ ਸਬੰਧੀ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਕਰੇ ਜੋ ਸਾਢੇ ਸੱਤ ਸਾਲ ਤੋਂ ਲਟਕ ਰਹੀਆਂ ਹਨ। 

ਇਨ੍ਹਾਂ ਸ਼ਰਤਾਂ ਅਨੁਸਾਰ ਪਲਾਜ਼ਾ ਕੰਪਨੀ ਨੇ ਸੜਕ ਉਪਰ ਪੈਂਦੀਆਂ ਦੋ ਵੱਡੀਆਂ ਨਹਿਰਾਂ ਜਿਨ੍ਹਾਂ ਦੇ ਪੁਲ ਕਰੀਬ 65 ਸਾਲ ਪੁਰਾਣੇ ਹਨ, ਬਣਾਉਣੇ ਸੀ ਅਤੇ ਨਾਲ ਹੀ ਛੋਟੀਆਂ ਕੱਸੀਆਂ ਤੇ ਖਾਲਿਆਂ ਦੇ ਪੁਲ ਮਜ਼ਬੂਤ ਕਰਨਾ ਸੀ, ਸਾਰੇ ਪਿੰਡਾਂ ਵਿੱਚ ਬੱਸ ਅੱਡੇ, ਸੜਕ ਦੇ ਪਾਣੀ ਦੇ ਨਿਕਾਸ ਵਾਸਤੇ ਬਰਸਾਤੀ ਖਾਲੇ ਅਤੇ ਹੋਰ ਕੰਮ ਕਰਨੇ ਸਨ। 

ਸਭ ਤੋਂ ਵੱਡਾ ਕੰਮ ਭਾਰਤ ਦੀ ਸਭ ਤੋਂ ਲੰਬੀ ਨਹਿਰ ਰਾਜਸਥਾਨ ਕੈਨਾਲ ਜਿਸ ਨੂੰ ਹੁਣ ਇੰਦਰਾ ਗਾਂਧੀ ਕੈਨਾਲ ਕਿਹਾ ਜਾਂਦਾ ਹੈ ਅਤੇ ਸਰਹੰਦ ਫੀਡਰ ਦੇ ਪੁਲਾਂ ਨੂੰ ਚੌੜਾ ਕਰਨ ਦਾ ਸੀ। ਕੰਪਨੀ ਨੇ ਪੁਲ ਚੌੜੇ ਕਰਨ ਵਾਸਤੇ ਤਿਆਰੀ ਵੀ ਵਿੱਢ ਲਈ। ਜ਼ਮੀਨ ਵਿੱਚ ਦਿਓਕੱਦ ਪਿੱਲਰ ਬਣਾ ਦਿੱਤੇ। ਪੁਲ ਚੌੜਾ ਕਰਨ ਵਾਸਤੇ ਜ਼ਮੀਨ ਵੀ ਠੇਕੇ ’ਤੇ ਲੈ ਲਈ। ਚੱਲਦੀ ਨਹਿਰ ਉਪਰ ਪੁੱਲ ਤਿਆਰ ਕਰਨ ਵਾਸਤੇ ਭਾਰੀ ਭਰਕਮ ਸਾਮਾਨ ਵੀ ਲਿਆ ਕੇ ਰੱਖ ਲਿਆ, ਜੋ ਹੁਣ ਕਬਾੜ ਬਣਿਆ ਪਿਆ ਹੈ। ਇਹ ਸਾਮਾਨ ਹੁਣ ਵੀ ਨਹਿਰਾਂ ਦੇ ਕੰਢੇ ਪਿਆ ਹੈ, ਜਿਸ ’ਤੇ ਸਥਾਨਕ ਲੋਕ ਪਾਥੀਆਂ ਪੱਥਦੇ ਹਨ। ਕੰਪਨੀ ਦੇ ਅਧੂਰੇ ਪ੍ਰਾਜੈਕਟ ਕਾਰਨ ਬੀਕੇਯੂ ਏਕਤਾ (ਸਿੱਧੂਪੁਰ) ਦੇ ਕਾਰਕੁਨ ਪਿਛਲੇ 40 ਦਿਨਾਂ ਤੋਂ ਲਗਾਤਾਰ ਟੌਲ ਪਲਾਜ਼ਾ ’ਤੇ ਧਰਨਾ ਲਗਾ ਕੇ ਬੈਠੇ ਹੋਏ ਹਨ ਅਤੇ ਵਾਹਨਾਂ ਨੂੰ ਪਰਚੀ ਮੁਕਤ ਲੰਘਾ ਰਹੇ ਹਨ।

ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮਾਮਲਾ ਲਮਕਿਆ

ਇਸ ਦੌਰਾਨ ਡਿਪਟੀ ਕਮਿਸ਼ਨਰ, ਐੱਸਡੀਐੱਮ ਅਤੇ ਪੀਡਬਲਿਯੂਡੀ ਅਧਿਕਾਰੀਆਂ ਦੀਆਂ ਪਲਾਜ਼ਾ ਪ੍ਰਬੰਧਕਾਂ ਤੇ ਕਿਸਾਨ ਯੂਨੀਅਨਾਂ ਨਾਲ ਕਈ ਬੈਠਕਾਂ ਵੀ ਹੋਈਆਂ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਯੂਨੀਅਨ ਚਾਹੁੰਦੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਰਹਿੰਦੇ ਕੰਮ ਪੂਰੇ ਕਰਨ ਬਾਰੇ ਸਮਾਂਬੱਧ ਵਾਅਦਾ ਕਰਨ ਤਾਂ ਉਹ ਧਰਨਾ ਸਮਾਪਤ ਕਰਨ ਬਾਰੇ ਸੋਚ ਸਕਦੇ ਹਨ।

ਪੀਡਬਲਿਯੂਡੀ ਵਿਭਾਗ ਨੂੰ ਕਰਵਾਇਆ ਜਾਣੂ: ਮੈਨੇਜਰ

ਟੌਲ ਪਲਾਜ਼ਾ ਕੰਪਨੀ ਸੁਪਰੀਮ ਇਨਫਰਾਸਟਰਕਚਰ ਦੇ ਮੈਨੇਜਰ ਪੰਕਜ ਨੇ ਦੱਸਿਆ ਕਿ ਦੋਵਾਂ ਨਹਿਰਾਂ ’ਤੇ ਪੁਲ ਨਾ ਬਣਨ ਬਦਲੇ ਉਹ ਜੁਰਮਾਨਾ ਭਰ ਚੁੱਕੇ ਹਨ ਤੇ ਵਾਹਨ ਚਾਲਕਾਂ ਤੋਂ ਪੈਸੇ ਵੀ ਘੱਟ ਲੈਂਦੇ ਹਨ। ਪਲਾਜ਼ਾ ਬੰਦ ਹੋਣ ਸਬੰਧੀ ਉਨ੍ਹਾਂ ਪੀਡਬਲਿਯੂਡੀ ਵਿਭਾਗ ਨੂੰ ਸੂਚਨਾ ਦੇ ਦਿੱਤੀ ਹੈ ਕਿਉਂਕੇ ਕੰਪਨੀ ਵਿਭਾਗ ਦੀ ਠੇਕੇਦਾਰ ਹੈ। ਹੁਣ ਵਿਭਾਗ ਹੀ ਇਸ ਸਬੰਧੀ ਬਣਦੀ ਕਾਰਵਾਈ ਕਰੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All