DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

farmers protest: ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਵੱਲੋਂ ਧਰਨੇ

ਪੱਖੋ ਕਲਾਂ ਅਤੇ ਧੌਲਾ 66 ਕੇ ਵੀ ਗਰਿੱਡ ਤੋਂ ਕਈ ਦਿਨਾਂ ਤੋਂ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਕੇ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਬਰਨਾਲਾ-ਮਾਨਸਾ ਸੜਕ ਜਾਮ ਕਰ ਕੇ ਧਰਨਾ ਲਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...

  • fb
  • twitter
  • whatsapp
  • whatsapp
featured-img featured-img
ਪੱਖੋਂ ਕਲਾਂ ਵਿੱਚ ਬਰਨਾਲਾ-ਮਾਨਸਾ ਰੋਡ ’ਤੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਪੱਖੋ ਕਲਾਂ ਅਤੇ ਧੌਲਾ 66 ਕੇ ਵੀ ਗਰਿੱਡ ਤੋਂ ਕਈ ਦਿਨਾਂ ਤੋਂ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਕੇ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਬਰਨਾਲਾ-ਮਾਨਸਾ ਸੜਕ ਜਾਮ ਕਰ ਕੇ ਧਰਨਾ ਲਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਜੱਗਾ, ਬਲਜੀਤ ਸਿੰਘ ਬੱਲੀ, ਹਰਪਾਲ ਸਿੰਘ ਭੁੱਲਰ ਤੇ ਸੁਖਜੀਤ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਨਹੀਂ ਮਿਲ ਰਹੀ। ਦੋ ਦਿਨ ਤੋਂ ਰਾਤ ਵਾਲੇ ਫੀਡਰਾਂ ਦੀ ਸਪਲਾਈ ਬੰਦ ਹੈ। ਹੁਣ ਜਦੋਂ ਝੋਨੇ ਦੀ ਫ਼ਸਲ ਨਿਸਾਰੇ ’ਤੇ ਹੈ ਤਾਂ ਇਸ ਨੂੰ ਪਾਣੀ ਦੀ ਲੋੜ ਹੈ ਪਰ ਬਿਜਲੀ ਸਪਲਾਈ ਨਹੀਂ ਮਿਲ ਰਹੀ। ਇਸ ਮੌਕੇ ਬੂਟਾ ਸਿੰਘ ਸਮਰਾ ਤੇ ਬਲਕਰਨ ਸਿੰਘ ਵੀ ਹਾਜ਼ਰ ਸਨ। ਸ਼ਾਮ ਨੂੰ ਕਿਸਾਨਾਂ ਨੇ ਧਰਨਾ ਚੁੱਕ ਲਿਆ ਸੀ। ਇਸ ਸਬੰਧੀ ਕਿਸਾਨਾਂ ਨੇ ਭਲਕੇ ਸਵੇਰੇ ਗੁਰਦੁਆਰੇ ਵਿੱਚ ਇਕੱਠ ਰੱਖਿਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ 8 ਘੰਟੇ ਬਿਜਲੀ ਸਪਲਾਈ ਲੈਣ ਤੱਕ ਸੰਘਰਸ਼ ਜਾਰੀ ਰਹੇਗਾ।

ਇਸ ਸਬੰਧੀ ਐਕਸੀਅਨ ਮਾਨਸਾ (ਗਰਿੱਡ) ਨੇ ਕਿਹਾ ਕਿ ਉੱਪਰੋਂ ਆ ਰਹੀਆਂ ਹਦਾਇਤਾਂ ਮੁਤਾਬਿਕ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

Advertisement

ਬੁਢਲਾਡਾ (ਮਾਨਸਾ) (ਜੋਗਿੰਦਰ ਸਿੰਘ ਮਾਨ): ਮਾਨਸਾ ਜ਼ਿਲ੍ਹੇ ’ਚ ਖੇਤੀ ਸੈਕਟਰ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਅਤੇ ਕੱਟਾਂ ਤੋਂ ਅੱਕ ਕੇ ਕਿਸਾਨਾਂ ਨੇ ਅੱਜ ਬੁਢਲਾਡਾ ਵਿੱਚ ਓਵਰਬ੍ਰਿਜ ’ਤੇ ਧਰਨਾ ਲਾਇਆ। ਕਿਸਾਨਾਂ ਨੇ ਫ਼ਸਲਾਂ ਬਚਾਉਣ ਲਈ ਖੇਤੀ ਮੋਟਰਾਂ ਵਾਸਤੇ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਧਰਨੇ ’ਤੇ ਬੈਠੇ ਕਿਸਾਨ ਨੇਤਾ ਰਾਮ ਸਿੰਘ, ਮੇਜਰ ਸਿੰਘ, ਕਾਲਾ ਸਿੰਘ ਮੰਡੇਰ, ਜਗਦੇਵ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਬੁਢਲਾਡਾ ਹਲਕੇ ਦੇ ਪਿੰਡਾਂ ਵਿੱਚ ਖੇਤੀ ਸਣੇ ਆਮ ਘਰਾਂ ਲਈ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ। ਝੋਨੇ ਦੀ ਫ਼ਸਲ ਬਚਾਉਣ ਲਈ ਪਾਣੀ ਦੀ ਵੱਡੀ ਲੋੜ ਹੈ ਅਤੇ ਨਹਿਰੀ ਪਾਣੀ ਪੂਰਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਖੇਤੀ ਮੋਟਰਾਂ ਰਾਹੀਂ ਪਾਣੀ ਲਾਉਣ ਸਮੇਂ ਪੂਰੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹ। ਇਸ ਕਾਰਨ ਫ਼ਸਲ ਦਾ ਘੱਟ ਝਾੜ ਪ੍ਰਾਪਤ ਹੋਣ ਦਾ ਖ਼ਦਸ਼ਾ ਹੈ।

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੇਜ਼ਾਂ ਤੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਾ ਕੀਤਾ ਜਾ ਰਹੇ ਹਨ, ਪਰ ਹਕੀਕਤ ਵਿੱਚ ਕੁੱਝ ਹੋਰ ਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਹ ਇਹ ਪੱਕਾ ਮੋਰਚਾ ਜਾਰੀ ਰਹੇਗੇ।

ਸ਼ਹਿਰ ਵਾਸੀਆਂ ਨੇ ਗਰਿੱਡ ਦਾ ਘਿਰਾਓ ਕੀਤਾ

ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਸ਼ਹਿਰ ਵਾਸੀਆਂ ਨੇ ਲੰਘੀ ਰਾਤ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ। ਬਿਜਲੀ ਦੇ ਲੰਮੇ ਕੱਟਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ ਕਰੀਬ ਦੋ ਘੰਟੇ ਜਾਰੀ ਰਿਹਾ। ਉਚ ਅਧਿਕਾਰੀਆਂ ਦੇ ਦਖ਼ਲ ਅਤੇ ਭਰੋਸੇ ਤੋਂ ਬਾਅਦ ਨਾਲ ਲੋਕ ਸ਼ਾਂਤ ਹੋਏ। ਘਿਰਾਓ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਵੀ ਪੁੱਜੀ ਹੋਈ ਸੀ। ਇਸ ਸਬੰਧੀ ਰਵਿੰਦਰਪਾਲ ਸਿੰਘ ਸੋਨੂੰ, ਸ਼ਵਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਨੰਢਾ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਦਿਨ ਅਤੇ ਰਾਤ ਲੰਮੇ ਬਿਜਲੀ ਕੱਟ ਲਾਏ ਜਾ ਰਹੇ ਹਨ। ਇਸ ਕਾਰਨ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਪ੍ਰੇਸ਼ਾਨ ਹਨ। ਗਰਿੱਡ ਦੇ ਮੁਲਾਜ਼ਮਾਂ ਵੱਲੋਂ ਸੂਚਨਾ ਦੇਣ ’ਤੇ ਐਕਸੀਅਨ ਮੋਗਾ ਨੇ ਫੋਨ ਉੱਤੇ ਗੱਲਬਾਤ ਕਰ ਕੇ ਭਰੋਸਾ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋਏ।

Advertisement
×