DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਆਪਰੇਟਿਵ ਬੈਂਕ ਅੱਗੇ ਕਿਸਾਨਾਂ ਦਾ ਧਰਨਾ

ਕੋਆਪਰੇਟਿਵ ਬੈਂਕ ਪੱਖੋ ਕੈਂਚੀਆਂ ਅੱਗੇ ਜਗਜੀਤਪੁਰਾ, ਉੱਗੋਕੇ, ਜੋਧਪੁਰ ਤੇ ਚੀਮਾ ਦੇ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਸਹਿਕਾਰਤਾ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜੋ ਲਿਮਟਾਂ ਜਾਂ ਹੱਦ ਕਰਜ਼ੇ ਭਰੇ ਜਾ ਰਹੇ ਹਨ, ਉਸ ਦੇ ਪੈਸੇ ਬੈਂਕ...

  • fb
  • twitter
  • whatsapp
  • whatsapp
featured-img featured-img
ਕੋਆਪਰੇਟਿਵ ਬੈਂਕ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਕੋਆਪਰੇਟਿਵ ਬੈਂਕ ਪੱਖੋ ਕੈਂਚੀਆਂ ਅੱਗੇ ਜਗਜੀਤਪੁਰਾ, ਉੱਗੋਕੇ, ਜੋਧਪੁਰ ਤੇ ਚੀਮਾ ਦੇ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਸਹਿਕਾਰਤਾ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜੋ ਲਿਮਟਾਂ ਜਾਂ ਹੱਦ ਕਰਜ਼ੇ ਭਰੇ ਜਾ ਰਹੇ ਹਨ, ਉਸ ਦੇ ਪੈਸੇ ਬੈਂਕ ਵੱਲੋਂ ਵਾਪਸ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਹੱਦ ਕਰਜ਼ਿਆਂ ’ਤੇ ਪ੍ਰਤੀ ਏਕੜ 23 ਹਜ਼ਾਰ ਰੁਪਏ ਮਿਲਦੇ ਹਨ, ਜੋ ਹੁਣ ਸਰਕਾਰ ਨੇ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤੇ ਹਨ ਪਰ ਬੈਂਕ ਅਧਿਕਾਰੀ ਇਹ ਪੈਸੇ ਦੇਣ ਨੂੰ ਤਿਆਰ ਨਹੀਂ ਹਨ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ, ਪਿੰਡ ਜਗਜੀਤਪੁਰਾ ਦੇ ਗੁਰਮੇਲ ਸਿੰਘ, ਜੀਤ ਸਿੰਘ ਗਿਆਨੀ ਉੱਗੋਕੇ, ਲਛਮਣ ਸਿੰਘ ਉੱਗੋਕੇ, ਨੱਥਾ ਸਿੰਘ ਜੋਧਪੁਰ, ਪਾਲ ਸਿੰਘ ਜੋਧਪੁਰ, ਰਾਜਿੰਦਰ ਸਿੰਘ ਚੀਮਾ, ਨਛੱਤਰ ਸਿੰਘ ਚੀਮਾ, ਮੁਖਤਿਆਰ ਸਿੰਘ ਜੋਧਪੁਰ, ਗੁਰਪ੍ਰੀਤ ਸਿੰਘ ਜੋਧਪੁਰ, ਸੁਖਦੇਵ ਸਿੰਘ ਜਗਜੀਤਪੁਰਾ ਆਦਿ ਕਿਸਾਨ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਥਾਣਾ ਸ਼ਹਿਣਾ ਦੀ ਐੱਸ ਐੱਚ ਓ ਰੇਨੂ ਪਰੋਚਾ ਨੇ ਮੌਕੇ ’ਤੇ ਪਹੁੰਚ ਕੇ ਬੈਂਕ ਮੈਨੇਜਰ ਦੀ ਕਿਸਾਨਾਂ ਨਾਲ ਮੀਟਿੰਗ ਵੀ ਕਰਵਾਈ ਪਰ ਮੀਟਿੰਗ ਬੇਸਿੱਟਾ ਰਹੀ। ਦੂਜੇ ਪਾਸੇ ਬੈਂਕ ਮੈਨੇਜਰ ਟਿੰਕੂ ਮਿੱਤਲ ਨੇ ਦੱਸਿਆ ਕਿ ਜੋ ਹੱਦ ਕਰਜ਼ਾ 23 ਹਜ਼ਾਰ ਦੀ ਬਜਾਏ 30 ਹਜ਼ਾਰ ਦੇਣ ਦੀ ਕਿਸਾਨ ਮੰਗ ਕਰਦੇ ਹਨ ਉਸ ਸਬੰਧੀ ਬੈਂਕਾਂ ਨੂੰ ਕੋਈ ਪੱਤਰ ਜਾਰੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਹੱਦ ਕਰਜ਼ੇ ਦੀ ਬਣਦੀ ਰਕਮ ਬੈਂਕ ਦੇਣ ਨੂੰ ਤਿਆਰ ਹੈ। ਬੈਂਕ ਮੈਨੇਜਰ ਨੇ ਇਹ ਵੀ ਕਿਹਾ ਕਿ ਬੈਂਕ ਵਿੱਚ ਕਿਸੇ ਨਾਲ ਵੀ ਮਾੜਾ ਵਿਹਾਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੀਤਾ ਗਿਆ ਹੈ।

Advertisement
Advertisement
×