DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Farmers Protest: ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਿਸਾਨਾਂ ਦਾ ਧਰਨਾ ਚੁਕਾਇਆ

ਪੁਲੀਸ ਸਟੇਸ਼ਨ ਝੁਨੀਰ ਸਾਹਮਣੇ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਕਿਸਾਨਾਂ ਦੇ ਅੰਦੋਲਨ ਦੀ ਅੱਜ ਉਸ ਵੇਲੇ ਜਿੱਤ ਹੋਈ ਜਦੋਂ ਥਾਣਾ ਮੁਖੀ ਗਨੇਸ਼ਵਰ ਕੁਮਾਰ ਸ਼ਰਮਾ ਨੇ ਅੰਦੋਲਨਕਾਰੀਆਂ ਨੂੰ ਜੂਸ ਦਾ ਗਲਾਸ ਪਿਲਾ ਕੇ ਧਰਨੇ ਤੋਂ ਉਠਾਇਆ। ਇਹ ਧਰਨਾ ਕਿਸਾਨ ਆਗੂ ਮਲੂਕ...

  • fb
  • twitter
  • whatsapp
  • whatsapp
featured-img featured-img
ਪੁਲੀਸ ਅਧਿਕਾਰੀ ਗਨੇਸ਼ਵਰ ਕੁਮਾਰ ਧਰਨਾਕਾਰੀਆਂ ਨੂੰ ਜੂਸ ਪਿਲਾਉਂਦੇ ਹੋਏ। -ਫੋਟੋ: ਮਾਨ
Advertisement

ਪੁਲੀਸ ਸਟੇਸ਼ਨ ਝੁਨੀਰ ਸਾਹਮਣੇ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਕਿਸਾਨਾਂ ਦੇ ਅੰਦੋਲਨ ਦੀ ਅੱਜ ਉਸ ਵੇਲੇ ਜਿੱਤ ਹੋਈ ਜਦੋਂ ਥਾਣਾ ਮੁਖੀ ਗਨੇਸ਼ਵਰ ਕੁਮਾਰ ਸ਼ਰਮਾ ਨੇ ਅੰਦੋਲਨਕਾਰੀਆਂ ਨੂੰ ਜੂਸ ਦਾ ਗਲਾਸ ਪਿਲਾ ਕੇ ਧਰਨੇ ਤੋਂ ਉਠਾਇਆ। ਇਹ ਧਰਨਾ ਕਿਸਾਨ ਆਗੂ ਮਲੂਕ ਸਿੰਘ ਦੀ ਅਗਵਾਈ ਹੇਠ ਪਿੰਡ ਹੀਰਕੇ ਵਿੱਚ ਪੰਚਾਇਤੀ ਜ਼ਮੀਨ ਵਾਹੁਣ ਲਈ 8 ਕਿਸਾਨਾਂ ’ਤੇ ਪੁਲੀਸ ਵੱਲੋਂ ਦਰਜ ਕੇਸ ਰੱਦ ਕਰਵਾਉਣ ਲਈ ਦਿੱਤਾ ਜਾ ਰਿਹਾ ਸੀ। ਭਾਵੇਂ ਪੁਲੀਸ ਨੇ ਧਰਨਾਕਾਰੀਆਂ ਦੀ ਦੋ ਹਫ਼ਤਿਆਂ ਤੋਂ ਕੋਈ ਗੱਲ ਨਾ ਸੁਣੀ, ਪਰ ਅੱਜ ਧਰਨਾਕਾਰੀਆਂ ਦੇ ਹੱਕ ਵਿੱਚ ਬੀ ਕੇ ਯੂ (ਏਕਤਾ)-ਡਕੌਂਦਾ ਅਤੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਵੱਲੋਂ ਖੜ੍ਹਨ ਅਤੇ ਮੁੱਖ ਮੰਤਰੀ ਦੀ ਭਲਕੇ ਪਿੰਡ ਫੱਤਾ ਮਾਲੋਕਾ ਦੀ ਫੇਰੀ ਦੇ ਡਰੋਂ ਇਹ ਫ਼ੈਸਲਾ ਕਰਨਾ ਪਿਆ।

ਮਾਲਵਾ-ਹੀਰਕੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਬੀ ਕੇ ਯੂ (ਏਕਤਾ)-ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਥਾਣਾ ਝੁਨੀਰ ਦੀ ਪੁਲੀਸ ਵੱਲੋਂ ਪੰਚਾਇਤ ਵਿਭਾਗ ਦੀ ਸ਼ਿਕਾਇਤ ’ਤੇ 8 ਕਿਸਾਨਾਂ ’ਤੇ ਦਰਜ ਕੀਤੇ ਕੇਸ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ, ਜਦੋਂਕਿ ਪੰਚਾਇਤ ਵਿਭਾਗ ਵੱਲੋਂ 5 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸੇ ਤਰ੍ਹਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕੇਸ ਦਾ ਸ਼ਿਕਾਰ ਹੋਏ 8 ਕਿਸਾਨਾਂ ਦੀ ਵਿਰੋਧੀ ਧਿਰ ਦੀਆਂ ਜ਼ਮਾਨਤਾਂ ਰੱਦ ਕਰਵਾਉਣ ਦੀ ਗੱਲ ਕਹੀ ਗਈ। ਧਰਨਾਕਾਰੀਆਂ ਨੂੰ ਇਹ ਭਰੋਸਾ ਮੰਚ ’ਤੇ ਆ ਕੇ ਸਰਕਾਰੀ ਅਧਿਕਾਰੀ ਵੱਲੋਂ ਪੁਲੀਸ ਦੀ ਮੌਜੂਦ ਵਿੱਚ ਦਿੱਤਾ ਗਿਆ।

Advertisement

ਇਸ ਤੋਂ ਬਾਅਦ ਕਿਸਾਨਾਂ ਨੇ ਜੇਤੂ ਰੈਲੀ ਕੀਤੀ। ਇਸ ਦੌਰਾਨ ਸ੍ਰੀ ਹੀਰਕੇ ਅਤੇ ਸ੍ਰੀ ਭੈਣੀਬਾਘਾ ਨੇ ਕਿਹਾ ਕਿ ਪੁਲੀਸ ਵੱਲੋਂ ਸਿਆਸੀ ਦਬਾਅ ਹੇਠ ਜੋ ਕਿਸਾਨਾਂ ’ਤੇ ਕੇਸ ਦਰਜ ਹੋ ਰਹੇ ਹਨ, ਉਨ੍ਹਾਂ ਦਾ ਆਉਣ ਵਾਲੇ ਦਿਨਾਂ ਦੌਰਾਨ ਸਰਕਾਰੀ ਧਿਰ ਨੂੰ ਪਿੰਡਾਂ ਵਿੱਚ ਵੋਟਾਂ ਦੌਰਾਨ ਘੇਰ ਕੇ ਜਵਾਬ ਮੰਗਿਆ ਜਾਵੇਗਾ।

Advertisement

Advertisement
×