ਕਿਸਾਨਾਂ ਦਾ ਕੇਂਦਰ ਖ਼ਿਲਾਫ਼ ਰੋਸ ਵਧਿਆ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤ੍ਰਿਵੈਣੀ ਸਾਹਿਬ ਵਿਚ ਹੋਈ। ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਤੇ ਸੀਡ ਬਿੱਲ 2025...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤ੍ਰਿਵੈਣੀ ਸਾਹਿਬ ਵਿਚ ਹੋਈ। ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਲਾਗੂ ਕਰਨ ਜਾ ਰਹੀ ਹੈ। ਬਿਜਲੀ ਬਿੱਲ ਪਾਸ ਕਰਕੇ ਅਦਾਰਾ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ ਜੋ ਚਿੱਪ ਵਾਲੇ ਮੀਟਰ ਲਾ ਕੇ ਇੱਕੋ ਰੇਟ ’ਤੇ ਬਿਜਲੀ ਦੇਂਣਗੇ ਜਿਸ ਨਾਲ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ ਤੇ ਸਾਰੇ ਹੀ ਵਰਗਾਂ ਉੱਤੇ ਮਾੜਾ ਅਸਰ ਪਵੇਗਾ। ਇਸ ਦੇ ਨਾਲ ਹੀ ਸੀਡ ਬਿੱਲ ਲਿਆ ਕੇ ਬੀਜ ’ਤੇ ਸਬਸਿਡੀ ਖ਼ਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਹਵਾਲੇ ਕੀਤਾ ਜਾਵੇਗਾ ਜਿਸ ਦਾ ਸੰਯੁਕਤ ਕਿਸਾਨ ਮੋਰਚਾ ਡੱਟ ਕੇ ਵਿਰੋਧ ਕਰੇਗਾ। ਇਸ ਸਬੰਧ ਵਿੱਚ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ ਡਿਵੀਜ਼ਨਾਂ ’ਤੇ ਧਰਨਾ ਲਾ ਕੇ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀਆਂ ਕਾਪੀ ਸਾੜੀਆਂ ਜਾਣਗੀਆਂ।
ਬਲਾਕ ਜਨਰਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 8 ਦਸੰਬਰ ਨੂੰ ਸਬ ਡਿਵੀਜ਼ਨਾਂ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਬਿਜਲੀ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ, ਬਲਾਕ ਖਜ਼ਾਨਚੀ ਹਰਬੰਸ ਸਿੰਘ ਭਦੌੜ, ਗੁਰਮੇਲ ਸਿੰਘ ਦੀਪਗੜ੍ਹ, ਸੁਖਦੇਵ ਸਿੰਘ ਗਿੱਲ ਕੋਠੇ, ਬਬਲੀ ਸ਼ਹਿਣਾ, ਜਗਸੀਰ ਲੀਲੋਂ ਕੋਠੇ, ਭਗਵੰਤ ਸਿੰਘ ਭਦੌੜ, ਮਿੰਟੂ ਭਦੌੜ, ਛਿੰਦਾ ਭਦੌੜ, ਪਿਆਰਾ ਮੱਝੂਕੇ, ਅੰਮ੍ਰਿਤਪਾਲ ਸਿੰਘ ਟੱਲੇਵਾਲ, ਬੂਟਾ ਜੰਗੀਆਣਾ, ਗੁਰਮੇਲ ਅਲਕੜਾ, ਹਰਜਿੰਦਰ ਸਿੰਘ ਚੀਮਾ, ਜੀਤ ਸਿੰਘ ਉੱਗੋਕੇ, ਮਿੱਠੂ ਮੌੜ ਨਾਭਾ, ਭੋਲਾ ਸਿੰਘ ਸੁਖਪੁਰਾ, ਨੱਥਾ ਸਿੰਘ ਜੋਧਪੁਰ, ਚਮਕੌਰ ਜਗਜੀਤਪੁਰਾ ਆਦਿ ਹਾਜ਼ਰ ਸਨ।

