DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੌੜ ਵਿੱਚ ਡਰੋਨ ਸਰਵੇ ਖ਼ਿਲਾਫ਼ ਕਿਸਾਨ ਗੂੰਜੇ

ਮੌੜ ਹਲਕੇ ਦੇ ਪਿੰਡਾਂ ਵਿੱਚ ਡਰੋਨ ਰਾਹੀਂ ਕੀਤੀ ਜਾ ਰਹੀ ਕਥਿਤ ਨਿਸ਼ਾਨਦੇਹੀ ਦੇ ਵਿਰੋਧ ਵਿੱਚ ਅੱਜ ‘ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਭਰਾਤਰੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕ ਪੱਖੀ ਧਿਰਾਂ ਦੀ ਹਮਾਇਤ ਨਾਲ ਵੱਡੀ ਗਿਣਤੀ...

  • fb
  • twitter
  • whatsapp
  • whatsapp
featured-img featured-img
ਮੌੜ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।
Advertisement

ਮੌੜ ਹਲਕੇ ਦੇ ਪਿੰਡਾਂ ਵਿੱਚ ਡਰੋਨ ਰਾਹੀਂ ਕੀਤੀ ਜਾ ਰਹੀ ਕਥਿਤ ਨਿਸ਼ਾਨਦੇਹੀ ਦੇ ਵਿਰੋਧ ਵਿੱਚ ਅੱਜ ‘ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਭਰਾਤਰੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕ ਪੱਖੀ ਧਿਰਾਂ ਦੀ ਹਮਾਇਤ ਨਾਲ ਵੱਡੀ ਗਿਣਤੀ ’ਚ ਲੋਕ ਐੱਸ ਡੀ ਐੱਮ ਦਫ਼ਤਰ ਮੌੜ ਅੱਗੇ ਇਕੱਠੇ ਹੋਏ।

ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸਮਾਜ ਸੇਵੀ ਲੱਖਾ ਸਿੰਘ ਸਿਧਾਣਾ, ਲਖਵੀਰ ਸਿੰਘ ਲੱਖੀ, ਜਗਤਾਰ ਅਣਜਾਣ, ਅਮਰਜੀਤ ਕੌਰ ਮੰਡੀ ਕਲਾਂ, ਭਾਨਾ ਸਿੱਧੂ, ਪਰਮਜੀਤ ਕੌਰ ਮਹਿਮਾ, ਪ੍ਰਗਟ ਸਿੰਘ ਅਤੇ ਰਮਨ ਜੀਰਾ ਨੇ ਕਿਹਾ ਕਿ ਸਰਕਾਰਾਂ ਅਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਸਟਰ ਪਲਾਨਾਂ ਦੀ ਆੜ ਵਿੱਚ ਕਦੇ ਲੈਂਡ ਪੂਲਿੰਗ ਅਤੇ ਕਦੇ ਹੋਰ ਯੋਜਨਾਵਾਂ ਰਾਹੀਂ ਜ਼ਮੀਨਾਂ ਹਥਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

Advertisement

ਆਗੂਆਂ ਕਿਹਾ ਕਿ ਪੰਜਾਬ ਦੇ ਲੋਕ ਆਪਣੀ ਜ਼ਮੀਨ ਦੀ ਅਹਿਮੀਅਤ ਨੂੰ ਭਲੀ-ਭਾਂਤ ਸਮਝਦੇ ਹਨ ਅਤੇ ਇਸ ਦੀ ਰਾਖੀ ਲਈ ਲੰਮੀ ਲੜਾਈ ਲੜਨ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਬਠਿੰਡਾ-ਮਾਨਸਾ ਹਾਈਵੇਅ ਜਾਮ ਕਰਨ ਸਮੇਤ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮਗਰੋਂ ਐੱਸ ਡੀ ਐੱਮ ਮੌੜ ਪੁੱਡਾ ਅਧਿਕਾਰੀਆਂ ਸਮੇਤ ਧਰਨਾਕਾਰੀਆਂ ਵਿੱਚ ਪਹੁੰਚੇ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਨਗਰ ਯੋਜਨਾਕਾਰ ਵੱਲੋਂ ਡਰੋਨ ਸਰਵੇ ਰੋਕ ਦਿੱਤਾ ਗਿਆ ਹੈ। ਸਰਵੇ ਦੌਰਾਨ ਕਿਸੇ ਕਿਸਾਨ ਦੇ ਖੇਤ ਵਿੱਚ ਹੋਏ ਨੁਕਸਾਨ ਸਬੰਧੀ ਲਿਖਤੀ ਸ਼ਿਕਾਇਤ ਦੇਣ ’ਤੇ ਥਾਣਾ ਕੋਟਫੱਤਾ ਵਿੱਚ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਪ੍ਰਸ਼ਾਸਨ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ। ਹਾਲਾਂ ਕਿ ਮੋਰਚੇ ਨੇ 15 ਦਿਨਾਂ ਅੰਦਰ ਠੋਸ ਕਾਰਵਾਈ ਨਾ ਹੋਣ ’ਤੇ 25 ਸਤੰਬਰ ਨੂੰ ਮੌੜ ਵਿਖੇ ਮੁੜ ਵੱਡਾ ਤੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹਰਜਸ ਸਿੰਘ ਘਸੋਖਾਨਾ, ਮਨਦੀਪ ਸਿੰਘ ਚਨਾਰਥਲ, ਗੁਰਮੀਤ ਸਿੰਘ ਘਸੋਖਾਨਾ, ਜਗਸੀਰ ਸਿੰਘ ਸ਼ੇਰਗੜ੍ਹ, ਰਾਜਵਿੰਦਰ ਸਿੰਘ ਮੌੜ ਕਲਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਪੰਚਾਇਤੀ ਨੁਮਾਇੰਦੇ ਅਤੇ ਲੋਕ ਹਾਜ਼ਰ ਸਨ।

Advertisement

Advertisement
×