ਪਿੰਡ ਲਹਿਰਾ ਬੇਗਾ ਵਿੱਚ ਕਿਸਾਨ ਦੀ ਬੇਰਾਂ ਦੀ ਫ਼ਸਲ ਨੁਕਸਾਨੀ
ਮੌਸਮ ਦੇ ਵਿਗੜੇ ਮਿਜ਼ਾਜ ਨੇ ਇਲਾਕੇ ਵਿੱਚ ਬੇਰਾਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਹੈ। ਪਿੰਡ ਲਹਿਰਾ ਬੇਗਾ ਦੇ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਉਸ ਨੇ ਸਵਾ ਏਕੜ ਵਿੱਚ ਬੇਰੀਆਂ ਲਗਾਈਆਂ ਸਨ। ਮੀਂਹ ਕਾਰਨ ਲਗਭਗ 40 ਤੋਂ 50 ਫੀਸਦੀ...
Advertisement
ਮੌਸਮ ਦੇ ਵਿਗੜੇ ਮਿਜ਼ਾਜ ਨੇ ਇਲਾਕੇ ਵਿੱਚ ਬੇਰਾਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਹੈ। ਪਿੰਡ ਲਹਿਰਾ ਬੇਗਾ ਦੇ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਉਸ ਨੇ ਸਵਾ ਏਕੜ ਵਿੱਚ ਬੇਰੀਆਂ ਲਗਾਈਆਂ ਸਨ। ਮੀਂਹ ਕਾਰਨ ਲਗਭਗ 40 ਤੋਂ 50 ਫੀਸਦੀ ਬੇਰ ਫਟ ਗਏ ਹਨ ਤੇ ਗੁਣਵੱਤਾ ’ਤੇ ਵੀ ਅਸਰ ਪਿਆ ਹੈ। ਉਸ ਨੇ ਦੱਸਿਆ ਕਿ ਪਹਿਲਾਂ ਰਾਮਪੁਰਾ ਅਤੇ ਬਠਿੰਡਾ ਦੀ ਮਾਰਕੀਟ ਵਿੱਚ ਇਹ ਬੇਰ 40 ਤੋਂ 45 ਰੁਪਏ ਪ੍ਰਤੀ ਕਿਲੋ ਵਿਕਦੇ ਸਨ, ਪਰ ਇਸ ਸਮੇਂ ਭਾਅ ਸਿਰਫ 8 ਤੋਂ 12 ਰੁਪਏ ਪ੍ਰਤੀ ਕਿਲੋ ਹੀ ਮਿਲ ਰਿਹਾ ਹੈ ਜਿਸ ਕਾਰਨ ਉਸ ਦਾ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਭੋਲਾ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਖੇਤ ਦੀ ਵੀ ਗਿਰਦਾਵਰੀ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
Advertisement
Advertisement
×

