ਦੋ ਪਿੰਡਾਂ ਦੇ ਕਿਸਾਨਾਂ ਵੱਲੋਂ ਗੇਲ ਇੰਡੀਆ ਕੰਪਨੀ ਖ਼ਿਲਾਫ਼ ਧਰਨਾ

* ਪਾਈਪਲਾਈਨ ਪਾਉਣ ਬਦਲੇ ਦਿੱਤੇ ਮੁਆਵਜ਼ੇ ਵਿਚ ਭੇਦਭਾਵ ਦੇ ਦੋਸ਼ * ਪੂਰਾ ਮੁਆਵਜ਼ਾ ਨਾ ਮਿਲਣ ’ਤੇ ਪੱਕਾ ਧਰਨਾ ਲਾਉਣ ਦੀ ਚਿਤਾਵਨੀ

ਦੋ ਪਿੰਡਾਂ ਦੇ ਕਿਸਾਨਾਂ ਵੱਲੋਂ ਗੇਲ ਇੰਡੀਆ ਕੰਪਨੀ ਖ਼ਿਲਾਫ਼ ਧਰਨਾ

ਗੇਲ ਇੰਡੀਆ ਕੰਪਨੀ ਖਿਲਾਫ ਮੁਜ਼ਾਹਰਾ ਕਰਦੇ ਹੋਏ ਕਿਸਾਨ।

ਹੁਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 16 ਅਕਤੂਬਰ

ਗੇਲ ਇੰਡੀਆ ਕੰਪਨੀ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲਈ ਕਈ ਪਿੰਡਾਂ ਦੀਆਂ ਜ਼ਮੀਨਾਂ ਵਿੱਚੋਂ ਜ਼ਮੀਨਦੋਜ਼ ਪਾਈਪ ਪਾਈ ਜਾ ਰਹੀ ਹੈ। ਕੰਪਨੀ ਵੱਲੋਂ ਪਾਈਪਲਾਈਨ ਪਾਉਣ ਲਈ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਪਰ ਮੁਆਵਜ਼ਾ ਰਾਸ਼ੀ ਵਿੱਚ ਭੇਦਭਾਵ ਦੇ ਦੋਸ਼ ਲਾਉਂਦਿਆਂ ਇਲਾਕੇ ਦੇ ਦੋ ਪਿੰਡਾਂ ਬਾਘਾ ਅਤੇ ਗਿਆਨਾ ਦੇ ਕਿਸਾਨਾਂ ਵੱਲੋਂ ਅੱਜ ਕੰਪਨੀ ਵਿਰੁੱਧ ਧਰਨਾ ਦਿੱਤਾ ਗਿਆ।

ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕੰਪਨੀ ’ਤੇ ਭੇਦਭਾਵ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਬਾਘਾ ਅਤੇ ਤਰਖਾਣਵਾਲਾ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਪਾਈਪਲਾਈਨ ਪਾਉਣ ਬਦਲੇ ਡੇਢ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਕੰਪਨੀ ਵੱਲੋਂ ਹੋਰ ਪਿੰਡਾਂ ਨੂੰ ਵੱਧ ਮੁਆਵਜ਼ਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਵੀ ਬਣਦਾ ਹੋਰ ਮੁਆਵਜ਼ਾ ਦਿੱਤਾ ਜਾਵੇਗਾ। ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਕੰਪਨੀ ਵੱਲੋਂ ਪਿੰਡ ਸੁਖਲੱਧੀ ਦੇ ਕਿਸਾਨਾਂ ਨੂੰ 4.25 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ ਪਰ ਹੁਣ ਕੰਪਨੀ ਦੇ ਅਧਿਕਾਰੀ ਆਪਣੀ ਜ਼ੁਬਾਨ ਤੋਂ ਭੱਜ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਵੱਲੋ ਦੋਹਾਂ ਪਿੰਡਾਂ ਨੂੰ ਸੁਖਲੱਧੀ ਦੇ ਬਰਾਬਰ ਬਣਦੀ ਹੋਰ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਇਹ ਧਰਨਾ ਪੱਕੇ ਤੌਰ ’ਤੇ ਹੀ ਲਗਾ ਦਿੱਤਾ ਜਾਵੇਗਾ, ਜਿਸ ਲਈ ਕੰਪਨੀ ਤੇ ਅਧਿਕਾਰੀ ਖ਼ੁਦ ਜ਼ਿੰਮੇਵਾਰ ਹੋਣਗੇ।

ਇਸ ਮੌਕੇ ਪਿੰਡ ਬਾਘਾ ਦੇ ਜਸਵੀਰ ਸਿੰਘ, ਜਸਪਾਲ ਸਿੰਘ, ਹਰਦੇਵ ਸਿੰਘ, ਸਤਿੰਦਰਜੀਤ ਸਿੰਘ, ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਗੁਰਤੇਜ ਸਿੰਘ, ਪਿੰਡ ਤਰਖਾਣਵਾਲਾ ਦੇ ਗੋਬਿੰਦਰ ਸਿੰਘ, ਖੇਮ ਸਿੰਘ, ਅਜੈਪਾਲ ਸਿੰਘ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਉੱਧਰ, ਜਦੋਂ ਇਸ ਸਬੰਧ ਵਿੱਚ ਕੰਪਨੀ ਦੇ ਇੱਕ ਅਧਿਕਾਰੀ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਦੇ ਉੱਚ ਅਧਿਕਾਰੀ ਹੀ ਇਸ ਸਬੰਧੀ ਕੁੱਝ ਦੱਸ ਸਕਦੇ ਹਨ। ਜਦਕਿ ਇਸ ਸਬੰਧੀ ਗੱਲ ਕਰਨ ਲਈ ਕੰਪਨੀ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਖੇਤੀ ਕਾਨੂੰਨ ਵਾਪਸੀ ਬਿੱਲ ਅੱਜ ਹੋਵੇਗਾ ਪੇਸ਼

ਵਿਰੋਧੀ ਧਿਰ ਨੇ ਐੱਮਐੱਸਪੀ ਬਾਰੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਓਮੀਕਰੋਨ ਦੇ ਸੰਭਾਵੀ ਖਤਰੇ ਤੋਂ ਰਾਜਾਂ ਨੂੰ ਚੌਕਸ ਕੀਤਾ

ਸਿਹਤ ਮੰਤਰਾਲੇ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਨਵੇਂ ਦਿਸ਼ਾ...

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ

ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਅਤੇ ਹੋਰ ਮੰਗਾਂ ਮੰਨਣ ਲ...

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

ਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ

* ਪਾਰਟੀ ਪ੍ਰਧਾਨ ਦਾ ਚੰਨੀ ਸਰਕਾਰ ਨੂੰ ਮੁੜ ਹਲੂਣਾ

ਸ਼ਹਿਰ

View All