ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਸੜਕ ਲਈ ਜ਼ਮੀਨ ਨਾ ਦੇਣ ਦਾ ਫ਼ੈਸਲਾ

ਮੀਟਿੰਗ ਕਰ ਕੇ ਸੰਘਰਸ਼ ਕਮੇਟੀ ਬਣਾਈ; ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਸੜਕ ਲਈ ਜ਼ਮੀਨ ਨਾ ਦੇਣ ਦਾ ਫ਼ੈਸਲਾ

ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 15 ਜਨਵਰੀ

ਭਾਰਤ ਸਰਕਾਰ ਅਤੇ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਬਠਿੰਡਾ-ਲੁਧਿਆਣਾ ਗਰੀਨ ਫੀਲਡ ਹਾਈਵੇਅ ਬਣਾਇਆ ਜਾ ਰਿਹਾ ਹੈ ਜਿਸ ਦੀ ਉਸਾਰੀ ਲਈ ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਕਈ ਪਿੰਡਾਂ ਦੀ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ। ਇਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਇਸੇ ਵਿਰੋਧ ਤਹਿਤ ਅੱਜ ਗੁਰਦੁਆਰਾ ਤ੍ਰਿਵੈਣੀ ਸਾਹਿਬ ਸ਼ਹਿਣਾ ਵਿਖੇ ਤਿੰਨ ਪਿੰਡਾਂ ਸ਼ਹਿਣਾ, ਵਿਧਾਤੇ ਤੇ ਲੀਲੋ ਕੋਠੇ ਦੇ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਸੰਘਰਸ਼ ਸਬੰਧੀ ਕਾਰਵਾਈ ਲਈ ਇੱਕ ਕਮੇਟੀ ਵੀ ਗਠਿਤ ਕੀਤੀ ਗਈ।

ਇਸ ਮੌਕੇ ਹਾਜ਼ਰ ਕਿਸਾਨਾਂ ਵਿੱਚ ਜੱਗਾ ਸਿੰਘ ਨੰਬਰਦਾਰ, ਮਨਦੀਪ ਸਿੰਘ, ਸੰਜੈ ਸ਼ਰਮਾ ਠੇਕੇਦਾਰ, ਰਾਜਪ੍ਰੀਤ ਸਿੰਘ, ਮੇਜਰ ਸਿੰਘ, ਟੋਨੀ ਨੰਬਰਦਾਰ, ਪਰਮਿੰਦਰ ਸਿੰਘ, ਚਰਨਜੀਤ ਸਿੰਘ, ਗਾਗਰ ਸਿੰਘ ਸਾਬਕਾ ਸਰਪੰਚ ਵਿਧਾਤੇ, ਬਲਜਿੰਦਰ ਸਿੰਘ ਸਾਬਕਾ ਪੰਚ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ, ਭੋਲਾ ਸਿੰਘ ਸਮੇਤ ਹੋਰ ਕਿਸਾਨ ਮੌਜੂਦ ਸਨ।

ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਸੜਕ ਨਿਰਮਾਣ ਲਈ ਆਪਣੀਆਂ ਜ਼ਮੀਨਾਂ ਨਾ ਦੇਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਤਹਿਸੀਲਦਾਰ ਹਮੀਸ਼ ਕੁਮਾਰ ਨੂੰ ਸੌਂਪਿਆ ਗਿਆ ਅਤੇ ਸੜਕ ਨਿਰਮਾਣ ਦੇ ਵਿਰੋਧ ਬਾਰੇ ਜਾਣੂ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਲੰਘੀ 13 ਜਨਵਰੀ ਨੂੰ ਵੀ ਐਕਸਮ ਕੰਪਨੀ ਦੇ ਅਧਿਕਾਰੀ ਮਸ਼ੀਨਾਂ ਲੈ ਕੇ ਪਿੱਲਰ ਲਾਉਣ ਲਈ ਜ਼ਮੀਨ ਦੀ ਟੈਸਟਿੰਗ ਵਾਸਤੇ ਆਏ ਸਨ, ਜਿਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਕੇ ਵਾਪਸ ਜਾਣਾ ਪਿਆ ਸੀ। ਕਿਸਾਨਾਂ ਨੇ ਦੱਸਿਆ ਕਿ ਉਨ

੍ਹਾਂ ਨੂੰ ਉਨ੍ਹਾਂ ਦਾ ਉਜਾੜਾ ਮਨਜ਼ੂਰ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All