ਲੋਕਾਂ ਲਈ ਮਿਸਾਲ ਬਣੇ ਬੱਲੋ ਦੇ ਕਿਸਾਨ
ਪਿੰਡ ਬੱਲ੍ਹੋ ਦੇ ਅਗਾਂਹਵਧੂ ਕਿਸਾਨ ਪਿਛਲੇ ਕਈ ਸਾਲਾਂ ਤੋਂ ਖੇਤਾਂ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਬੱਲ੍ਹੋ ਦੇ ਕਿਸਾਨ ਭਰਾ ਕਮਲਵੀਰ ਸਿੰਘ ਤੇ ਅਮਰਵੀਰ ਸਿੰਘ ਤਿੰਨ ਸਾਲਾਂ ਤੋਂ ਪਰਾਲੀ ਨੂੰ ਪਲਟਾਵੇ ਹਲਾਂ ਨਾਲ ਵਾਹ...
Advertisement
ਪਿੰਡ ਬੱਲ੍ਹੋ ਦੇ ਅਗਾਂਹਵਧੂ ਕਿਸਾਨ ਪਿਛਲੇ ਕਈ ਸਾਲਾਂ ਤੋਂ ਖੇਤਾਂ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਬੱਲ੍ਹੋ ਦੇ ਕਿਸਾਨ ਭਰਾ ਕਮਲਵੀਰ ਸਿੰਘ ਤੇ ਅਮਰਵੀਰ ਸਿੰਘ ਤਿੰਨ ਸਾਲਾਂ ਤੋਂ ਪਰਾਲੀ ਨੂੰ ਪਲਟਾਵੇ ਹਲਾਂ ਨਾਲ ਵਾਹ ਦਿੰਦੇ ਹਨ। ਕਣਕ ਤੇ ਆਲੂ ਦੀ ਫ਼ਸਲ ਵਿੱਚ ਯੂਰੀਆ ਦੇ ਖ਼ਰਚੇ ਘਟ ਜਾਂਦੇ ਹਨ ਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਕਿਸਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਤਕਰੀਬਨ 20 ਏਕੜ ’ਚ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ ਤੇ ਪਲਟਾਵੇ ਹਲਾਂ ਨਾਲ ਵਾਹ ਕੇ ਆਲੂ ਬੀਜਦਾ ਹੈ। ਗੁਰਪ੍ਰੀਤ ਸਿੰਘ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੱਠਾਂ ਬਣਾਉਂਦਾ ਹੈ। ਅਵਤਾਰ ਸਿੰਘ ਟੋਫੀ ਨੰਬਰਦਾਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸੂੁਖਮ ਤੱਤ ਨਸ਼ਟ ਹੋ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਸਰਪੰਚ ਅਰਮਜੀਤ ਕੌਰ ਵੱਲੋਂ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਮੁਫ਼ਤ ਵਿੱਚ ਕੀਤਾ ਜਾ ਰਿਹਾ ਹੈ।
Advertisement
Advertisement
Advertisement
×

