ਕਿਸਾਨਾਂ ਵੱਲੋਂ ‘ਆਪ’ ਉਮੀਦਵਾਰ ਦਾ ਘਿਰਾਓ

ਕੋਟਫੱਤਾ ’ਤੇ ਅਕਾਲੀ ਦਲ ’ਚ ਹੁੰਦਿਆਂ ਠੱਗੀ ਮਾਰਨ ਦੇ ਦੋਸ਼; ਉਮੀਦਵਾਰ ਨੇ ਦੋਸ਼ ਨਕਾਰੇ

ਕਿਸਾਨਾਂ ਵੱਲੋਂ ‘ਆਪ’ ਉਮੀਦਵਾਰ ਦਾ ਘਿਰਾਓ

ਸਥਾਨਕ ਵਿਰਾਟ ਗਰੀਨ ਕਲੋਨੀ ਵਿੱਚ ‘ਆਪ’ ਉਮੀਦਵਾਰ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਬੀਕੇਯੂ ਉਗਰਾਹਾਂ ਦੇ ਕਾਰਕੁਨ।

ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 22 ਜਨਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਸੰਗਤ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਇੰਜ ਅਮਿਤ ਰਤਨ ਕੋਟਫੱਤਾ ਦੇ ਘਰ ਮੂਹਰੇ ਧਰਨਾ ਲਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਰਾਏਕੇ ਖੁਰਦ, ਜਸਵਿੰਦਰ ਸਿੰਘ ਵਾਸੀ ਚੰਨੂ ਅਤੇ ਗੁਰਜੰਟ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਮਟੀਲੀ ਮੰਡੀ ਰਾਜਸਥਾਨ ਸਮੇਤ ਹੋਰ ਵਿਅਕਤੀਆਂ ਤੋਂ ਸਾਲ 2018 ਵਿੱਚ ਜਦੋਂ ਉਹ ਅਕਾਲੀ ਦਲ ਵਿੱਚ ਸਨ ਉਦੋਂ ਇੱਕ ਫਾਸਟੈਗ ਸਰਵੇ ਕਰਨ ਵਾਲੀ ਕੰਪਨੀ ਦਾ ਠੇਕਾ ਦਿਵਾਉਣ ਦੇ ਨਾਂ ’ਤੇ 82 ਲੱਖ ਰੁਪਏ ਲਏ ਸਨ ਤੇ ਉਨ੍ਹਾਂ ਨਾਲ ਇਸ ਕੰਮ ਦੇ ਨਾਂ ’ਤੇ ਠੱਗੀ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਇਸ ਸਬੰਧੀ ਅਮਿਤ ਰਤਨ ਨਾਲ ਗੱਲ ਕੀਤੀ ਤਾਂ ਉਹ ਲਾਰਾ ਲਾ ਕੇ ਟਾਲ ਦਿੰਦੇ ਸਨ। ਜਿਸ ਤੋਂ ਅੱਕ ਕੇ ਅੱਜ ਉਨ੍ਹਾਂ ਵੱਲੋਂ ਅਮਿਤ ਰਤਨ ਦੇ ਘਰ ਅੱਗੇ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੈਸੇ ਵਾਪਿਸ ਨਾ ਕੀਤੇ ਗਏ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇਗਾ। ‘ਆਪ’ ਉਮੀਦਵਾਰ ਅਮਿਤ ਰਤਨ ਕੋਟਫੱਤਾ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲੱਗੇ ਦੋਸ਼ ਵਿਰੋਧੀਆਂ ਦੀਆਂ ਚਾਲਾਂ ਹਨ ਉਨ੍ਹਾਂ ਕਿਸੇ ਤੋਂ ਵੀ ਪੈਸੇ ਨਹੀਂ ਲਏ। ਜੇਕਰ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰਵਾਉਣ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਆਪਣੇ ਘਾਟੇ ਦੀ ਪੂਰਤੀ ਉਸ (ਮੇਰੇ) ਕੋਲੋਂ ਕਰਵਾਉਣੀ ਚਾਹੁੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All