ਝੋਨੇ ਦੀ ਕਾਟ ਕੱਟਣ ਤੋਂ ਭੜਕੇ ਕਿਸਾਨਾਂ ਵੱਲੋਂ ਹਾਈਵੇਅ ਜਾਮ ‌

ਝੋਨੇ ਦੀ ਕਾਟ ਕੱਟਣ ਤੋਂ ਭੜਕੇ ਕਿਸਾਨਾਂ ਵੱਲੋਂ ਹਾਈਵੇਅ ਜਾਮ ‌

ਹਾਈਵੇ ਜਾਮ ਕਰਕੇ ਰੋਸ ਜ਼ਾਹਿਰ ਕਰਦੇ ਹੋਏ ਕਿਸਾਨ।

ਲਖਵਿੰਦਰ ਸਿੰਘ
ਮਲੋਟ, 26 ਅਕਤੂਬਰ

ਇੱਥੇ ਝੋਨੇ ਦੀ ਖਰੀਦ ਮੌਕੇ ਕਿਸਾਨਾਂ ਨੂੰ ਲਗਾਈ ਜਾ ਰਹੀ 4 ਤੋਂ 6 ਕਿਲੋ ਪ੍ਰਤੀ ਕੁਇੰਟਲ ਦੀ ਕਾਟ ਅਤੇ ਖਰੀਦ ਏਜੰਸੀਆਂ ਵੱਲੋਂ ਬਣਦਾ ਰੇਟ ਨਾ ਦੇਣ ਕਰ ਕੇ ਪਿੰਡ ਰੱਤਾ ਖੇੜਾ ਦੇ ਸਰਪੰਚ ਤੇਜਾ ਸਿੰਘ, ਸਾਂਝੇ ਮੋਰਚੇ ਦੇ ਸੱਤਪਾਲ ਮੋਹਲਾਂ, ਆਲਮਵਾਲਾ ਤੋਂ ਲਗਨਪਾਲ ਸ਼ਰਮਾ, ਪ੍ਰਧਾਨ ਬਲਕਾਰ ਸਿੰਘ ਸਮੇਤ ਅਨੇਕਾਂ ਕਿਸਾਨ ਸੜਕਾਂ ‘ਤੇ ਉੱਤਰੇ ਹਨ। ਉਨ੍ਹਾਂ ਮਲੋਟ -ਅਬੋਹਰ ਰੋਡ ‘ਤੇ ਸ਼ੈੱਲਰਾਂ ਦੇ ਮਾਲਕਾਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ‌ ਅਤੇ ਕਰੀਬ ਦੋ ਘੰਟੇ ਟਰੈਫਿਕ ਜਾਮ ਰੱਖਿਆ। ਸਰਪੰਚ ਤੇਜਾ ਸਿੰਘ ਨੇ ਕਿਹਾ ਕਿ ਹੁਣ ਸ਼ੈੱਲਰਾਂ ਵਾਲੇ ਪ੍ਰਸ਼ਾਸਨ ‘ਤੇ ਭਾਰੂ ਪੈ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਦਾ ਵੀ ਡਰ ਨਹੀਂ। ਇਸ ਕਰਕੇ ਚਿੱਟੇ ਦਿਨ ਕਾਟ ‘ਤੇ ਝੋਨਾ ਚੁੱਕਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਕਾਟ ਜ਼ਰੀਏ ਕੀਤੀ ਜਾ ਰਹੀ ਲੁੱਟ-ਖਸੁੱਟ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਗੇ। ਉੱਧਰ ਸ਼ੈੱਲਰ ਮਾਲਕ ਪਰਮਿੰਦਰ ਪੰਮਾ ਬਰਾੜ ਨੇ ਕਿਹਾ ਕਿ ਉਸ ਨੇ ਕਿਸੇ ਵੀ ਵਿਅਕਤੀ ਜਾਂ ਕਿਸਾਨ ਭਰਾਵਾਂ ਨੂੰ ਕਾਟ ਜਾਂ ਹੋਰ ਮਸਲੇ ’ਤੇ ਕਦੇ ਪ੍ਰੇਸ਼ਾਨ ਨਹੀਂ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All