ਮੋਦੀ ਦੀ ਅੜੀ ਕਾਰਨ ਵਧਿਆ ਕਿਸਾਨਾਂ ਦਾ ਗੁੱਸਾ: ਬੀਹਲਾ

ਮੋਦੀ ਦੀ ਅੜੀ ਕਾਰਨ ਵਧਿਆ ਕਿਸਾਨਾਂ ਦਾ ਗੁੱਸਾ: ਬੀਹਲਾ

ਕਿਸਾਨ ਔਰਤਾਂ ਮੋਦੀ ਹਕੂਮਤ ਖਿਲਾਫ਼ ਨਾਅਰੇ ਬੁਲੰਦ ਕਰਦੀਆਂ ਹੋਈਆਂ | -ਫੋਟੋ; ਬੱਲੀ

ਖੇਤਰੀ ਪ੍ਰਤੀਨਿਧ

ਬਰਨਾਲਾ, 4 ਮਾਰਚ

ਬਰਨਾਲਾ ਰੇਲਵੇ ਸਟੇਸ਼ਨ ’ਤੇ ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਦੇ 155ਵੇਂ ਦਿਨ ਜਿੱਥੇ ਮੋਦੀ ਹਕੂਮਤ ਦੇ ਅੜੀਅਲ ਵਤੀਰੇ ਨੂੰ ਭੰਡਿਆ ਗਿਆ, ਉੱਥੇ ਛੇ ਮਾਰਚ ਨੂੰ ਰੋਸ ਦਿਵਸ ਤੇ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮਨਾਉਣ ਬਾਰੇ ਵਿਚਾਰਾਂ ਵੀ ਹੋਈਆਂ| ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਗੁੁਰਦੇਵ ਮਾਂਗੇਵਾਲ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਜਰਨੈਲ ਸਿੰਘ ਸਹੌਰ, ਗੁੁਲਾਬ ਸਿੰਘ ਗਿੱਲ, ਐਡਵੋਕੇਟ ਗੁੁਰਚਰਨ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਪ੍ਰੇਮਪਾਲ ਕੌਰ, ਨਛੱਤਰ ਸਿੰਘ ਸਹੌਰ, ਸੁੁਖਜੀਤ ਰਾਮਾ, ਮਨਪ੍ਰੀਤ ਸਿੰਘ ਬਟੂਹਾ, ਯਾਦਵਿੰਦਰ ਸਿੰਘ ਚੌਹਾਨਕੇ, ਸਰਪੰਚ ਗੁੁਰਚਰਨ ਸਿੰਘ, ਅਮਰਜੀਤ ਕੌਰ, ਮਨਜੀਤ ਰਾਜ, ਮੇਲਾ ਸਿੰਘ ਕੱਟੂ ਨੇ ਸੰਬੋਧਨ ਕੀਤਾ| ਬੁੁਲਾਰਿਆਂ ਨੇ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਬਜਾਏ ਵਧੇਰੇ ਮਜ਼ਬੂਤੀ ਬਖਸ਼ ਰਿਹਾ ਹੈ| ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ| ਜੋ ਸੰਘਰਸ਼ ਨੂੰ ਲਾਜ਼ਮੀ ਜਿੱਤ ਦੇ ਮੁਕਾਮ ਤੱਕ ਪਹੁੰਚਾਏਗਾ| ਆਗੂਆਂ ਕਿਹਾ ਕਿ 6 ਮਾਰਚ ਨੂੰ ਕਾਲੀਆਂ ਪੱਗਾਂ, ਬਾਹਾਂ ’ਤੇ ਕਾਲੀਆਂ ਪੱਟੀਆਂ ਤੇ ਧਰਨਿਆਂ ਵਾਲੀਆਂ ਥਾਵਾਂ ’ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ| 8 ਮਾਰਚ ਨੂੰ ਅੰਤਰਰਾਸ਼ਟਰੀ ਦਿਵਸ ਮੌਕੇ ਔਰਤਾਂ ਵੱਡੀ ਗਿਣਤੀ ’ਚ ਦਿੱਲੀ ਬਾਰਡਰਾਂ ’ਤੇ ਸ਼ਿਰਕਤ ਕਰਨਗੀਆਂ| ਪਿੰਡਾਂ ਦੀਆਂ ਔਰਤਾਂ ’ਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਹੈ ਤੇ ਉਨ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ| ਉਸ ਦਿਨ ਪੰਜਾਬ ’ਚ ਲੱਗੇ ਧਰਨਿਆਂ ਦਾ ਸੰਚਾਲਨ ਵੀ ਔਰਤਾਂ ਦੇ ਹੱਥ ਰਹੇਗਾ ਜਿਥੇ ਕਿਸਾਨ ਮੰਗਾਂ ਦੇ ਨਾਲ ਨਾਲ ਔਰਤ ਮੁੁਕਤੀ ਬਾਰੇ ਵੀ ਵਿਚਾਰਾਂ ਹੋਣਗੀਆਂ| ਇਸ ਮੌਕੇ ਗੁੁਰਨਾਮ ਸਿੰਘ ਠੀਕਰੀਵਾਲਾ, ਜਸਵੀਰ ਸਿੰਘ, ਪਰਮਜੀਤ ਕੌਰ ਠੀਕਰੀਵਾਲਾ, ਜਸਪਾਲ ਕੌਰ, ਬਲਵੀਰ ਕੌਰ ਕਰਮਗੜ੍ਹ, ਗਿਆਨੀ ਰਾਮ ਸਿੰਘ ਹਾਜ਼ਰ ਸਨ | ਪ੍ਰੀਤ ਕੌਰ ਧੂਰੀ ਨੇ ਆਪਣੇ ਜੋਸ਼ੀਲੇ ਗੀਤਾਂ ਰਾਹੀਂ ਪੰਡਾਲ ’ਚ ਜੋਸ਼ ਭਰਿਆ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾ ਸੁੁਣਾਈ|

ਭੁੱਚੋ ਮੰਡੀ (ਪਵਨ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 155 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਮੌਕੇ ਜੈ ਹੋ ਰੰਗਮੰਗ ਨਿਹਾਲ ਸਿੰਘ ਵਾਲਾ ਦੇ ਰੰਗਕਰਮੀ ਸੁਖਦੇਵ ਲੱਧੜ ਤੇ ਇੰਦਰ ਮਾਣੂਕੇ ਗਿੱਲ ਨੇ ਦੀਪ ਜਗਦੀਪ ਦਾ ਲਿਖਿਆ ਨਾਟਕ ‘ਹੱਕ ਕਿਸਾਨਾਂ ਦੇ’ ਪੇਸ਼ ਕੀਤਾ। ਇਸ ਮੌਕੇ ਆਗੂ ਮੋਠੂ ਸਿੰਘ ਕੋਟੜਾ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਮੋਦੀ ਦੀ ਅੜੀ ਭੰਨਣ ਲਈ ਦਿੱਲੀ ਬਾਰਡਰ ’ਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਿੱਚ ਕਿਸਾਨ ਔਰਤਾਂ ਤੇ ਬੱਚਿਆਂ ਦੇ ਵੱਡੇ ਕਾਫ਼ਲੇ 7 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਕਿਸਾਨ ਔਰਤਾਂ ਨੂੰ ਹਰ ਹਾਲਤ ਵਿੱਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ।

ਕਿਸਾਨਾਂ ਦਾ ਏਕਾ ਮੋਦੀ ਨੂੰ ਸੌਣ ਨਹੀਂ ਦੇ ਰਿਹਾ: ਬੱਲੀ

ਸੰਯੁਕਤ ਕਿਸਾਨ ਧਰਨੇ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।- ਫੋਟੋ: ਐਨ.ਪੀ.ਸਿੰਘ

ਬੁਢਲਾਡਾ (ਪੱਤਰ ਪ੍ਰੇਰਕ) ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਪਿੰਡਾਂ ਦੀਆਂ ਗਲੀਆਂ, ਸੜਕਾਂ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਜੁੜੇ ਕਿਸਾਨੀ ਇਕੱਠਾਂ ਦਾ ਏਕਾ ਮੋਦੀ ਸਰਕਾਰ ਨੂੰ ਸੌਣ ਨਹੀਂ ਦੇ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੁਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਕਰਨ ਬੱਲੀ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ ਨੇ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਜਾਰੀ ਸੰਯੁਕਤ ਮੋਰਚੇ ਦੇ ਸਾਂਝੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਮੋਦੀ ਸਰਕਾਰ ਨੇ ਢਿੱਡ ਦੀ ਸੁਰੱਖਿਆ ਉੱਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਸੀਮਾ ਨੂੰ ਇੱਕ ਤਰ੍ਹਾਂ ਨਾਲ ਖਤਮ ਕਰਨਾ ਦੇਸ਼ ਦੀ ਅਬਾਦੀ ਨੂੰ ਭੁਖਮਰੀ ਦੇ ਖੂਹ ਵਿੱਚ ਸੁੱਟਣ ਵਾਲਾ ਫ਼ੈਸਲਾ ਹੈ। ਜਿਸ ਨੂੰ ਦੇਸ਼ ਦੀ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ 8 ਮਾਰਚ ਨੂੰ ਇਸ ਧਰਨੇ ਤੇ ਮਹਿਲਾ ਦਿਵਸ ਮੌਕੇ ਬੀਬੀਆਂ ਦਾ ਹੜ੍ਹ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਇੱਕਜੁੱਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਇਸ ਧਰਨੇ ’ਤੇ ਮਹਿਲਾਵਾਂ ਦੀ ਖੇਤੀਬਾੜੀ ਵਿੱਚ ਮਹੱਤਤਾ ਬਾਰੇ ਪਰਚੇ ਪੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਧਰਨੇ ਉੱਤੇ ਮਨਾਇਆ ਜਾ ਰਿਹਾ ਮਹਿਲਾ ਦਿਵਸ ਇੱਕ ਸ਼ਾਨਦਾਰ ਦਿਵਸ ਹੋ ਨਿੱਬੜੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All