DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

arrest warrants ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ’ਚ ਰੋਹ

ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਖੇਤੀ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਅੱਜ ਤੋਂ

  • fb
  • twitter
  • whatsapp
  • whatsapp
Advertisement

ਫ਼ਸਲੀ ਮੁਆਵਜ਼ੇ ਦੇ ਸੰਘਰਸ਼ ਨਾਲ ਜੁੜੇ ਲੰਬੀ ਤਹਿਸੀਲ ਕੰਪਲੈਕਸ ਦੇ ਘਿਰਾਓ ਮਾਮਲੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਦੋਵਾਂ ਯੂਨੀਅਨ ਨੇ ਐਲਾਨ ਕੀਤਾ ਕਿ 20 ਅਗਸਤ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ਼ ਸਿੰਘ ਭੁੱਟੀਵਾਲਾ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਬਿਆਨ ਰਾਹੀਂ ਕਿਹਾ ਕਿ ਧਰਨੇ ਸਬੰਧੀ ਪਿੰਡ ਖੁੰਡੇ ਹਲਾਲ, ਭਾਗਸਰ, ਚੌਂਤਰਾ, ਲੱਖੇਵਾਲੀ, ਭੁੱਟੀਵਾਲਾ, ਖੂਨਣ ਖੁਰਦ ਤੇ ਭਲਾਈਆਣਾ ਸਮੇਤ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਕਿਸਾਨ ਤੇ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ 28 ਮਾਰਚ 2022 ਨੂੰ ਨਰਮੇ ਦੇ ਮੁਆਵਜ਼ੇ ਲਈ ਲੰਬੀ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਸੀ। ਬਾਅਦ ਵਿੱਚ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਨਾਲ ਹੋਈ, ਜਿਸ ਇਸ ਵਿੱਚ ਮੁਆਵਜ਼ੇ ਦੇ ਨਾਲ-ਨਾਲ ਕੇਸ ਵਾਪਸ ਲੈਣ ਦੀ ਗੱਲ ਤੈਅ ਹੋਈ ਸੀ, ਜਿਸ ਵਿੱਚ 2015 ਦੇ ਕੇਸ ਵੀ ਸ਼ਾਮਲ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਗੁਰਮੀਤ ਖੁੱਡੀਆਂ ਦੇ ਖੇਤੀ ਮੰਤਰੀ ਬਣਨ ਮਗਰੋਂ ਕੇਸ ਰੱਦ ਕਰਨ ਸਬੰਧੀ ਕਈ ਮੀਟਿੰਗਾਂ ਹੋਈਆਂ, ਪਰ ਕੇਸ ਰੱਦ ਕਰਨ ਦੀ ਬਜਾਏ ਚਲਾਨ ਪੇਸ਼ ਕਰ ਦਿੱਤੇ ਗਏ। ਆਗੂਆਂ ਨੇ ਦੱਸਿਆ ਕਿ ਧਰਨੇ ਦੌਰਾਨ ਮੁਕੱਦਮੇ ਵਾਪਸ ਲੈਣ, ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ, ਮਗਨਰੇਗਾ ਦਾ ਕੰਮ ਚਲਾਉਣ ਅਤੇ ਹੋਰ ਭਖਦੇ ਮੰਗਾਂ ਸਬੰਧੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਸਬੰਧੀ ਪਿੰਡਾਂ ਵਿੱਚ ਲਾਮਬੰਦੀ ਮੁਕੰਮਲ ਕਰ ਲਈ ਗਈ ਹੈ। ਇਸ ਮੌਕੇ ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਹਰਪਾਲ ਸਿੰਘ ਕਿਲਿਆਂਵਾਲੀ, ਦਲਜੀਤ ਸਿੰਘ ਮਿੱਠੜੀ, ਸੇਵਕ ਸਿੰਘ ਲੰਬੀ, ਜੋਗਿੰਦਰ ਸਿੰਘ ਭੁੱਲਰਵਾਲਾ, ਨਿਸ਼ਾਨ ਸਿੰਘ ਕੱਖਾਂਵਾਲੀ ਅਤੇ ਗੁਰਤੇਜ ਸਿੰਘ ਖੁੱਡੀਆਂ ਸਮੇਤ ਆਗੂ ਮੌਜੂਦ ਸਨ।

Advertisement

Advertisement
Advertisement
×