DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fafre Bhaiike Gurdwara Dispute Resolved: ਫਫੜੇ ਭਾਈਕੇ ਦੇ ਗੋਲਕ ਚੜ੍ਹਾਵੇ ਦਾ ਰੇੜਕਾ ਮੁੱਕਿਆ

ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਭਾਈ ਬਹਿਲੋ ਸਭ ਤੋਂ ਪਹਿਲੋਂ’ ਦੇ ਗੋਲਕ ਚੜ੍ਹਾਵੇ ਲਈ ਪਿੰਡ ਵਾਸੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਬਣਿਆ ਤਣਾਅ ਹੁਣ ਜ਼ਿਲ੍ਹਾ ਪੁਲੀਸ ਦੇ ਉਪਰਾਲੇ ਨਾਲ ਸੁਲਝ ਗਿਆ ਹੈ। ਦੋਵਾਂ ਧਿਰਾਂ ਵੱਲੋਂ...

  • fb
  • twitter
  • whatsapp
  • whatsapp
featured-img featured-img
ਪਿੰਡ ਫਫੜੇ ਭਾਈਕੇ ਦੇ ਗੁਰਦੁਆਰੇ ’ਚ ਚੜ੍ਹਾਵੇ ਦੀ ਗਿਣਤੀ ਕਰਦੇ ਹੋਏ ਸੇਵਾਦਾਰ।
Advertisement

ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਭਾਈ ਬਹਿਲੋ ਸਭ ਤੋਂ ਪਹਿਲੋਂ’ ਦੇ ਗੋਲਕ ਚੜ੍ਹਾਵੇ ਲਈ ਪਿੰਡ ਵਾਸੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਬਣਿਆ ਤਣਾਅ ਹੁਣ ਜ਼ਿਲ੍ਹਾ ਪੁਲੀਸ ਦੇ ਉਪਰਾਲੇ ਨਾਲ ਸੁਲਝ ਗਿਆ ਹੈ। ਦੋਵਾਂ ਧਿਰਾਂ ਵੱਲੋਂ ਅੱਜ ਇਕੱਠਿਆਂ ਗੋਲਕਾਂ ਨੂੰ ਖੋਲ੍ਹਿਆ ਗਿਆ ਅਤੇ ਅਮਨ-ਸ਼ਾਂਤੀ ਨਾਲ ਬੈਠ ਕੇ ਚੜ੍ਹਾਵੇ ਨੂੰ ਗਿਣਿਆ ਗਿਆ ਹੈ।

ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਤਣਾਅਪੂਰਨ ਮਾਹੌਲ ਤੋਂ ਬਾਅਦ ਇਲਾਕੇ ਵਿੱਚ ਸ਼ਾਂਤੀ ਰੱਖਣ ਲਈ ਸਥਾਨਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਪੱਖ ਸੁਣਨ ਤੋਂ ਮਗਰੋਂ ਆਪਸ ਵਿੱਚ ਸੁਲਾ-ਸਫ਼ਾਈ ਕਰਵਾਈ ਗਈ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨਾਲ ਡੀ ਸੀ ਨਵਜੋਤ ਕੌਰ ਅਤੇ ਐੱਸ ਐੱਸ ਪੀ ਵੈਭਵ ਚੌਧਰੀ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਬਕਾਇਦਾ ਲਿਖਤੀ ਸਮਝੌਤਾ ਕੀਤਾ ਗਿਆ ਅਤੇ ਅੱਗੇ ਤੋਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੈਦਾ ਹੋਈਆਂ ਗਲਤਫ਼ਹਿਮੀਆਂ ਨੂੰ ਦੂਰ ਕੀਤਾ ਗਿਆ।

Advertisement

ਇਸ ਸਮਝੌਤੇ ਤੋਂ ਬਾਅਦ ਅੱਜ ਗੁਰਦੁਆਰਾ ਦਮਦਮਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਸਣੇ ਪਿੰਡ ਫਫੜੇ ਭਾਈਕੇ ਵਾਸੀਆਂ ਵੱਲੋਂ ਚੁਣੀ 10 ਮੈਂਬਰੀ ਕਮੇਟੀ ਸਾਲਾਨਾ ਜੋੜ ਮੇਲੇ ਦੌਰਾਨ ਇਕੱਠੇ ਹੋਏ ਗੋਲਕ ਦੇ ਪੈਸਿਆਂ ਅਤੇ ਗੁਰਦੁਆਰੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਚੜ੍ਹਾਵੇ ਦੀ ਗਿਣਤੀ ਕੀਤੀ ਗਈ। ਗਿਣਤੀ ਅਨੁਸਾਰ ਕੁੱਲ 12,07,395 ਰੁਪਏ ਇਕੱਤਰ ਹੋਏ, ਪਿੰਡ ਦੀ 10 ਮੈਂਬਰੀ ਕਮੇਟੀ ਵੱਲੋਂ ਜੋ ਸਾਲਾਨਾ ਜੋੜ ਮੇਲੇ ਦੌਰਾਨ ਖ਼ਰਚਾ ਕੀਤਾ ਗਿਆ ਸੀ, ਉਹ ਕਮੇਟੀ ਵੱਲੋਂ ਪੇਸ਼ ਕੀਤੇ ਬਿੱਲਾਂ ਮੁਤਾਬਕ ਕਮੇਟੀ ਅਤੇ ਸਬੰਧਤਾਂ ਨੂੰ ਨਗਦ ਭੁਗਤਾਨ ਕੀਤਾ ਗਿਆ ਅਤੇ ਬਾਕੀ ਬੱਚਤ ਨੂੰ ਗੁਰਦੁਆਰੇ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਅੱਗੇ ਤੋਂ ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਪਾਰਦਾਰਸ਼ਤਾ ਲਿਆਉਣ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਮੈਨੇਜਰ ਦਮਦਮਾ ਸਾਹਿਬ ਅਤੇ ਪਿੰਡ ਦੀ ਚੁਣੀ ਹੋਈ 10 ਮੈਂਬਰੀ ਕਮੇਟੀ ਦੇ ਆਪਸੀ ਸਹਿਯੋਗ ਨਾਲ ਕਾਰਜ ਕਰੇਗੀ ਅਤੇ ਅਮਨ-ਸ਼ਾਂਤੀ ਬਣਾਈ ਰੱਖੇਗੀ। ਗੁਰਦੁਆਰੇ ਦਾ ਚਾਰਜ ਮੈਨੇਜਰ ਨਰਿੰਦਰਜੀਤ ਸਿੰਘ ਨੂੰ ਪੂਰਨ ਤੌਰ ’ਤੇ ਦਿੱਤਾ ਗਿਆ।

Advertisement

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪਿੰਡ ਫਫੜੇ ਭਾਈਕੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਥਾਨਕ ਕਮੇਟੀ ਵਿਚਕਾਰ ਸਮਝੌਤਾ ਹੋ ਗਿਆ ਹੈ।

Advertisement
×