ਫੇਸਬੁੱਕ ਵਿਰਾਸਤੀ ਬਾਗ਼ ਵੱਲੋਂ ਸਾਲਾਨਾ ਮੇਲਾ
ਸਨ ਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੇ ਵਿਹੜੇ ਵਿੱਚ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਦੀ ਦੇਖ-ਰੇਖ ਫੇਸਬੁੱਕ ਵਿਰਾਸਤੀ ਬਾਗ਼ ਗਰੁੱਪ ਵੱਲੋਂ ਸਾਲਾਨਾ ਮੇਲਾ ਕਰਵਾਇਆ ਗਿਆ। ਜਿਸ ’ਚ ਪੰਜਾਬ ਭਰ ’ਚੋਂ ਗਰੁੱਪ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਪ੍ਰੋ. ਸੁਰਜੀਤ ਸਿੰਘ ਭੱਟੀ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਸਨ। ਹਰਜਿੰਦਰ ਸਿੰਘ ਤੇ ਮਲਕੀਤ ਸਿੰਘ ਅਕਾਲਗੜ੍ਹ ਨੇ ਜੀ ਆਇਆਂ ਕਿਹਾ। ਪ੍ਰੋ. ਸੁਰਜੀਤ ਸਿੰਘ ਭੱਟੀ ਨੇ ਪੰਜਾਬੀ ਵਿਰਾਸਤ ਨੂੰ ਬਚਾਉਣ ਤੇ ਸੱਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ। ਹਰਵਿੰਦਰ ਸਿੰਘ ਰੋਡੇ ਦੇ ਜਥੇ ਨੇ ਕਵੀਸ਼ਰੀ ਰਾਹੀਂ ਰੰਗ ਬੰਨ੍ਹਿਆ। ਸਮਸ਼ੇਰ ਮੱਲੀ ਨੇ ਹਾਸ-ਰਸ ਕਮੇਡੀ ਤੇ ਸਨ ਰਾਈਜ਼ ਸਕੂਲ ਦੇ ਬੱਚਿਆਂ ਨੇ ਗਿੱਧਾ ਪੇਸ਼ ਕੀਤਾ। ਪ੍ਰਬੰਧਕਾਂ ਵੱਲੋਂ ਗੁੜ ਦੀਆਂ ਜਲੇਬੀਆਂ, ਪਕੌੜੇ, ਭੱਠੀ ਦੇ ਦਾਣੇ ਤੇ ਹੋਰ ਵਿਰਾਸਤੀ ਖਾਣਿਆਂ ਦਾ ਲੰਗਰ ਲਗਾਇਆ ਗਿਆ। ਪ੍ਰਬੰਧਕਾਂ ਨੇ ਪ੍ਰੋ. ਸੁਰਜੀਤ ਸਿੰਘ ਭੱਟੀ, ਹਰਜਿੰਦਰ ਸਿੰਘ, ਮਲਕੀਤ ਸਿੰਘ ਆਕਾਲਗੜ੍ਹ, ਰਤਨ ਸਿੰਘ, ਪ੍ਰੀਤ ਗਰੇਵਾਲ, ਹਰਵੀਰ ਸਿੰਘ ਢੀਂਡਸਾ, ਹਰਵਿੰਦਰ ਸਿੰਘ ਰੋਡੇ ਤੇ ਮਹਿੰਦਰ ਸਿੰਘ ਰਾਹੀ ਦਾ ਸਨਮਾਨ ਕੀਤਾ। ਸਟੇਜ ਬਲਕਾਰ ਸਿੰਘ ਭਾਈਰੂਪਾ ਨੇ ਚਲਾਈ। ਮੁੱਖ ਪ੍ਰਬੰਧਕ ਸੁਰਜੀਤ ਸਿੰਘ ਚੇਲਾ ਤੇ ਜਸਵੰਤ ਸਿੰਘ ਸੰਧੂ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।
