ਹਰਿਆਣਾ ਦਿਵਸ ਮੌਕੇ ਸਮਾਗਮ
ਪ੍ਰਸ਼ਾਸਨ ਵੱਲੋਂ ਹਰਿਆਣਾ ਦਿਵਸ ਮੌਕੇ ਨਚੀਕੇਤਨ ਪਬਲਿਕ ਸਕੂਲ ਪ੍ਰੋਗਰਾਮ ਕੀਤਾ ਗਿਆ। ਭਾਜਪਾ ਨੇਤਾ ਅਮੀਰਚੰਦ ਮਹਿਤਾ ਮੁੱਖ ਮਹਿਮਾਨ ਤੇ ਰਾਣੀਆ ਦੇ ਤਹਿਸੀਲਦਾਰ ਸ਼ੁਭਮ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਲਈ ਰਾਗਿਨੀ, ਸੋਲੋ ਡਾਂਸ, ਗਰੁੱਪ ਡਾਂਸ, ਪੇਂਟਿੰਗ...
Advertisement
ਪ੍ਰਸ਼ਾਸਨ ਵੱਲੋਂ ਹਰਿਆਣਾ ਦਿਵਸ ਮੌਕੇ ਨਚੀਕੇਤਨ ਪਬਲਿਕ ਸਕੂਲ ਪ੍ਰੋਗਰਾਮ ਕੀਤਾ ਗਿਆ। ਭਾਜਪਾ ਨੇਤਾ ਅਮੀਰਚੰਦ ਮਹਿਤਾ ਮੁੱਖ ਮਹਿਮਾਨ ਤੇ ਰਾਣੀਆ ਦੇ ਤਹਿਸੀਲਦਾਰ ਸ਼ੁਭਮ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਲਈ ਰਾਗਿਨੀ, ਸੋਲੋ ਡਾਂਸ, ਗਰੁੱਪ ਡਾਂਸ, ਪੇਂਟਿੰਗ ਅਤੇ ਰੰਗੋਲੀ ਸਮੇਤ ਕਈ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਵਿੱਚ ਨਚੀਕੇਤਨ ਪਬਲਿਕ ਸਕੂਲ ਏਲਨਾਬਾਦ, ਰਾਗਿਨੀ ’ਚ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ, ਸੋਲੋ ਡਾਂਸ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪੇਂਟਿੰਗ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਿੱਠੀ ਸੁਰੇਰਾ, ਸਮੂਹ ਡਾਂਸ ਵਿੱਚ ਆਰੋਹੀ ਮਾਡਲ ਸੰਸਕ੍ਰਿਤੀ ਸਕੂਲ ਪਹਿਲੇ ਸਥਾਨ ’ਤੇ ਰਹੇ। ਜੇਤੂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Advertisement
Advertisement
×

