ਸਾਧੂ ਸਿੰਘ ਬੇਦਿਲ ਦੀ ਯਾਦ ਵਿੱਚ ਸਮਾਗਮ
ਧਨੌਲਾ ਦੇ ਉੱਘੇ ਕਵੀ ਤੇ ਲੇਖਕ ਸਾਧੂ ਸਿੰਘ ਬੇਦਿਲ ਦੀ ਯਾਦ ਵਿੱਚ ਅੱਜ 12ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਇਲਾਕੇ ਅਤੇ ਬਾਹਰੋ ਵੱਡੀ ਗਿਣਤੀ ’ਚ ਲੇਖਕਾਂ ਨੇ ਸ਼ਮੂਲੀਅਤ ਕੀਤੀ। ਪਰਮਜੀਤ ਸਿੰਘ ਪੱਪੂ ਨੇ ਦੱਸਿਆ ਕਿ ‘ਸਰਦਾਰ ਸਾਧੂ ਸਿੰਘ ਬੇਦਿਲ...
ਧਨੌਲਾ ਦੇ ਉੱਘੇ ਕਵੀ ਤੇ ਲੇਖਕ ਸਾਧੂ ਸਿੰਘ ਬੇਦਿਲ ਦੀ ਯਾਦ ਵਿੱਚ ਅੱਜ 12ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਇਲਾਕੇ ਅਤੇ ਬਾਹਰੋ ਵੱਡੀ ਗਿਣਤੀ ’ਚ ਲੇਖਕਾਂ ਨੇ ਸ਼ਮੂਲੀਅਤ ਕੀਤੀ। ਪਰਮਜੀਤ ਸਿੰਘ ਪੱਪੂ ਨੇ ਦੱਸਿਆ ਕਿ ‘ਸਰਦਾਰ ਸਾਧੂ ਸਿੰਘ ਬੇਦਿਲ ਪੁਰਸਕਾਰ’ ਬਲਵੀਰ ਸਿੰਘ ਮੰਡੇਰ ਨੂੰ ਦਿੱਤਾ ਗਿਆ ਜਿਸ ਵਿੱਚ ਇੱਕ ਸ਼ਾਲ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਸ਼ਾਮਲ ਸੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਕੇਂਦਰੀ ਲਿਖਾਰੀ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਨੂੰ ਲਿਖਾਰੀ ਸਭਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਿਖਾਰੀ ਅੰਤਰਜੀਤ ਭੱਠਲ ਦਾ ਕਹਾਣੀ ਸੰਗ੍ਰਹਿ ‘ਸ਼ਨਾਖ਼ਤ’ ਰਿਲੀਜ਼ ਕੀਤਾ ਗਿਆ। ਸਮਾਗਮ ’ਚ ਗੁਲਜ਼ਾਰ ਸਿੰਘ ਸ਼ੌਕੀ ਮੀਤ ਪ੍ਰਧਾਨ ਕੇਂਦਰੀ ਲੇਖਕ ਸਭਾ ਸੇਖੋਂ, ਅਮਰਜੀਤ ਸਿੰਘ ਅਮਨ ਜਨਰਲ ਸਕੱਤਰ ਕੇਂਦਰੀ ਲੇਖਕ ਸਭਾ, ਡਾ. ਸੰਪੂਰਨ ਸਿੰਘ ਟੱਲੇਵਾਲੀਆਂ, ਡਾ. ਅਮਨਦੀਪ ਸਿੰਘ ਟੱਲੇਵਾਲੀਆਂ, ਦਰਸ਼ਨ ਸਿੰਘ ਗੁਰੂ, ਗਜ਼ਲਗੋ ਬੂਟਾ ਸਿੰਘ ਚੌਹਾਨ, ਹਾਕਮ ਰੂੜੇਕੇ, ਜੁਗਰਾਜ ਸਿੰਘ ਧੌਲਾ, ਮਾਸਟਰ ਰਘਵੀਰ ਸਿੰਘ ਕੱਟੂ, ਸਰੂਪ ਚੰਦ ਹਰੀਗੜ, ਰੂਪ ਸਿੰਘ ਧੌਲਾ, ਮਨਜੀਤ ਸ਼ਰਮਾ, ਦਿਲਵਾਰਾ ਸਿੰਘ ਫੌਜੀ, ਪਰਮਜੀਤ ਸਿੰਘ ਪੰਮਾ, ਗੁਰਜੰਤ ਸਿੰਘ ਸੋਹਲ, ਮਲਕੀਤ ਸਿੰਘ ਗਿੱਲ, ਮਹਿੰਦਰਪਾਲ ਸਿੰਘ ਭੱਠਲ, ਮਨੀ ਵਾਲੀਆ, ਪਾਠਕ ਕਵਿਸਰੀ ਜੱਥਾ ਧਨੌਲਾ, ਪਟਵਾਰੀ ਅਮਨਪ੍ਰੀਤ ਸਿੰਘ ਭੈਣੀ ਜੱਸਾ, ਬੀਬੀ ਸੁਖਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ, ਸਾਹਿਤਕਾਰ ਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ।

