DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਵ ਵਿਭਿੰਨਤਾ ਦਿਵਸ ਨੂੰ ਸਮਰਪਿਤ ਸਮਾਗਮ

ਦੇਸੀ ਖਾਣਿਆਂ ਅਤੇ ਜੈਵ ਵਿਭਿੰਨਤਾ ਦਾ ਮਹੱਤਵ ਦੱਸਿਆ

  • fb
  • twitter
  • whatsapp
  • whatsapp
featured-img featured-img
ਸਮਾਗਮ ’ਚ ਸ਼ਮਾ ਰੋਸ਼ਨ ਕਰਨ ਮੌਕੇ ਹਾਜ਼ਰ ਪਤਵੰਤੇ।
Advertisement
ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਜੈਵ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਿਸਾਨ ਭਵਨ ਜੈਤੋ ਵਿੱਚ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਦਰਸ਼ਨ ਸਿੰਘ ਬਲਾੜ੍ਹੀਆ, ਤੇਜਾ ਸਿੰਘ, ਹਰਜੀਤ ਸਿੰਘ, ਰੂਪਸੀ ਗਰਗ, ਗੁਰਮੀਤ ਕੌਰ ਅਤੇ ਉਮੇਂਦਰ ਦੱਤ ਵੱਲੋਂ ਕੀਤਾ ਗਿਆ।

ਖੇਤੀ ਵਿਰਾਸਤ ਮਿਸ਼ਨ ਦੇ ਮੀਡੀਆ ਇੰਚਾਰਜ ਹਰਮੇਲ ਪਰੀਤ ਨੇ ਜੈਵ ਵਿਭਿੰਨਤਾ, ਖੇਤੀ, ਭੋਜਨ, ਚੌਗਿਰਦੇ ਅਤੇ ਜੀਵਨ ਜਾਚ ਵਿੱਚ ਵਿਭਿੰਨਤਾ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜੈਵ ਵਿਭਿੰਨਤਾ ਅਤੇ ਤ੍ਰਿੰਝਣ ਸਫ਼ਰ ਨਾਲ ਸਬੰਧਤ ਦਸਤਾਵੇਜ਼ੀ ਫ਼ਿਲਮਾਂ ਵੀ ਦਿਖਾਈਆਂ ਗਈਆਂ।

Advertisement

ਕੇ ਵੀ ਐੱਮ ਦੀ ਟੀਮ ਵੱਲੋਂ ਪੇਸ਼ ਨੁੱਕੜ ਨਾਟਕ ‘ਬੇਬੇ ਦੀ ਰਸੋਈ’ ਨੇ ਦੇਸੀ ਖੁਰਾਕਾਂ ਅਤੇ ਜੈਵ ਵਿਭਿੰਨਤਾ ਦੇ ਮਹੱਤਵ ਨੂੰ ਉਭਾਰਿਆ। ਨਾਟਕ ਵਿੱਚ ਰਮੇਸ਼ ਮਾਂਡੀਆ, ਸੁਖਵਿੰਦਰ ਸਿੰਘ ਹੈਪੀ, ਰਾਣੀ, ਕਰੀਨਾ ਬਾਂਸਲ, ਸੌਰਭ ਸੈਣੀ ਅਤੇ ਮਾਸਟਰ ਸ਼ਿਵਮ ਮਾਂਡੀਆ ਨੇ ਭੂਮਿਕਾਵਾਂ ਨਿਭਾਈਆਂ। ਰਾਣੀ ਅਤੇ ਮਨਦੀਪ ਕੌਰ ਨੇ ਲਘੂ ਨਾਟਕ ਪੇਸ਼ ਕੀਤਾ। ਸਰਬਜੀਤ ਕੌਰ ਅਤੇ ਜਸਵੀਰ ਕੌਰ ਨੇ ਰਵਾਇਤੀ ਚਟਨੀਆਂ ਅਤੇ ਸ਼ਰਬਤਾਂ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਰੂਪਸੀ ਗਰਗ ਨੇ ਤ੍ਰਿੰਝਣ ਯਾਤਰਾ ਦੇ ਅਨੁਭਵ ਸਾਂਝੇ ਕੀਤੇ।

Advertisement

ਗੁਰਪ੍ਰੀਤ ਕੌਰ, ਮਨਦੀਪ ਕੌਰ, ਰਜਨੀ ਅਤੇ ਰਵਿੰਦਰ ਦੀ ਕੋਰੀਓਗ੍ਰਾਫੀ ‘ਜ਼ਹਿਰਾਂ ਮੁਕਤ ਪੰਜਾਬ’ ਨੇ ਕੁਦਰਤੀ ਖੇਤੀ ਦਾ ਸੰਦੇਸ਼ ਦਿੱਤਾ। ਉਮੇਂਦਰ ਦੱਤ ਨੇ ਖੇਤੀ, ਭੋਜਨ ਅਤੇ ਚੌਗਿਰਦੇ ਵਿੱਚ ਘਟ ਰਹੀ ਵਿਭਿੰਨਤਾ ਬਾਰੇ ਚਿੰਤਾ ਪ੍ਰਗਟ ਕੀਤੀ। ਗੋਰਾ ਸਿੰਘ ਨੇ ਗੀਤ ਰਾਹੀਂ ਗੁੰਮ ਹੋ ਰਹੀਆਂ ਖੇਤੀ ਰਵਾਇਤਾਂ ਨੂੰ ਉਜਾਗਰ ਕੀਤਾ। ਸਕੂਲੀ ਵਿਦਿਆਰਥਣਾਂ ਨੇ ਤ੍ਰਿੰਝਣ ਅਤੇ ਗਿੱਧੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਅੰਤ ਵਿੱਚ ਬੁਣਕਰਾਂ, ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸੌਰਭ ਸੈਣੀ ਨੇ ਕੀਤਾ।

Advertisement
×