DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Employees Strike: ਨਗਰ ਸੁਧਾਰ ਟਰੱਸਟ ’ਤੇ ਕੌਂਸਲ ਦੇ 6 ਕਰੋੜ ਦੱਬਣ ਦਾ ਦੋਸ਼

ਫ਼ਰੀਦਕੋਟ ਨਗਰ ਕੌਂਸਲ ਦੇ ਸੈਂਕੜੇ ਮੁਲਾਜ਼ਮ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ’ਤੇ ਚੱਲ ਰਹੇ ਹਨ। ਇਸ ਕਰ ਕੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਰਹੇ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਪੱਤਰ ਨੰਬਰ 2364 ਮਿਤੀ 26-06-2026 ਰਾਹੀਂ...

  • fb
  • twitter
  • whatsapp
  • whatsapp
featured-img featured-img
ਤਨਖ਼ਾਹਾਂ ਨਾ ਮਿਲਣ ਕਾਰਨ ਧਰਨੇ ’ਤੇ ਬੈਠੇ ਸਫ਼ਾਈ ਸੇਵਕ।
Advertisement

ਫ਼ਰੀਦਕੋਟ ਨਗਰ ਕੌਂਸਲ ਦੇ ਸੈਂਕੜੇ ਮੁਲਾਜ਼ਮ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ’ਤੇ ਚੱਲ ਰਹੇ ਹਨ। ਇਸ ਕਰ ਕੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਰਹੇ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਪੱਤਰ ਨੰਬਰ 2364 ਮਿਤੀ 26-06-2026 ਰਾਹੀਂ ਨਗਰ ਸੁਧਾਰ ਟਰੱਸਟ ਨੂੰ ਲਿਖਿਆ ਸੀ ਕਿ ਨਗਰ ਕੌਂਸਲ ਦੇ 5 ਕਰੋੜ 57 ਲੱਖ 97 ਹਜ਼ਾਰ ਰੁਪਏ ਤੁਰੰਤ ਅਦਾ ਕੀਤੇ ਜਾਣ। ਕਾਰਜਸਾਧਕ ਅਫਸਰ ਨੇ ਕਿਹਾ ਕਿ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਉਨ੍ਹਾਂ ਦੇ ਪੈਸੇ ਨਹੀਂ ਦੇ ਰਿਹਾ। ਇਸ ਕਰ ਕੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ’ਚ ਦਿੱਕਤ ਆ ਰਹੀ ਹੈ।

ਹਾਲਾਂਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕੱਲ੍ਹ ਸ਼ਾਮ ਨਗਰ ਕੌਂਸਲ ਨੂੰ ਡੇਢ ਕਰੋੜ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਕਾਮਿਆਂ ਨੇ ਆਪਣੀ ਹੜਤਾਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

Advertisement

ਮੁਲਾਜ਼ਮ ਆਗੂ ਕੁਲਦੀਪ ਸ਼ਰਮਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਡੇਢ ਕਰੋੜ ਰੁਪਏ ਦੇ ਕੇ ਸ਼ਹਿਰ ਵਿੱਚ ਇਹ ਪ੍ਰਚਾਰ ਕਰ ਰਿਹਾ ਹੈ ਕਿ ਉਸ ਨੇ ਸ਼ਹਿਰ ਦੇ ਹਿੱਤਾਂ ਦੀ ਰਾਖੀ ਲਈ ਇਹ ਗਰਾਂਟ ਜਾਰੀ ਕੀਤੀ ਹੈ ਜਦੋਂਕਿ ਨਗਰ ਸੁਧਾਰ ਟਰੱਸਟ ਲੰਬੇ ਸਮੇਂ ਨਗਰ ਕੌਂਸਲ ਦੇ ਕਰੀਬ 6 ਕਰੋੜ ਰੁਪਏ ਨੱਪੀ ਬੈਠਾ ਹੈ। ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਕੌਂਸਲ ਦਾ ਕੋਈ ਪੈਸਾ ਨਹੀਂ ਦੇਣਾ।

Advertisement

ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਜੇ ਨਗਰ ਸੁਧਾਰ ਟਰੱਸਟ ਸਮੇਂ ਨਗਰ ਕੌਂਸਲ ਦੇ ਪੈਸੇ ਵਾਪਸ ਕਰ ਦਿੰਦਾ ਤਾਂ ਸ਼ਹਿਰ ਵਿੱਚ ਗੰਦਗੀ ਦੇ ਢੇਰ ਨਹੀਂ ਲੱਗਣੇ ਸਨ।

Advertisement
×