DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

IAS ਦੇ ਜਾਅਲੀ ਦਸਤਖ਼ਤ ਕਰਕੇ Mansa Zila Parishad ਵਿੱਚ 25 ਲੱਖ ਦਾ ਗਬਨ

ਦੋ ਕਰਮਚਾਰੀਆਂ ਨੇ ਸਰਕਾਰੀ ਰਕਮ ਆਪਣੇ ਖਾਤਿਆਂ ਵਿੱਚ ਪਾਈ; ਦੋਵੇਂ ਮੁਲਾਜ਼ਮ ਮੁਅੱਤਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਦੋ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਆਈ ਏ ਐੱਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰ ਕੇ 25 ਲੱਖ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਕਰਮਚਾਰੀਆਂ ਨੇ ਇਹ ਰਕਮ ਜ਼ਿਲ੍ਹਾ ਪਰਿਸ਼ਦ ਦੇ ਸਰਕਾਰੀ ਖਾਤੇ ਵਿੱਚੋਂ ਵੱਖ-ਵੱਖ ਰੂਪਾਂ ਵਿੱਚ ਦੋ ਵਾਰ ਆਪਣੇ ਨਿੱਜੀ ਖਾਤਿਆਂ ਵਿੱਚ ਪੁਆ ਲਈ। ਜਦੋਂ ਉਹ ਚੈੱਕ ਰਾਹੀਂ 21 ਲੱਖ ਰੁਪਏ ਕਢਵਾਉਣ ਲੱਗੇ, ਤਾਂ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਜਿਸ ਮਗਰੋਂ ਇਸ ਦਾ ਖ਼ੁਲਾਸਾ ਹੋਇਆ।

ਵੇਰਵਿਆਂ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਯੋਜਨਾ ਬਣਾ ਕੇ ਜ਼ਿਲ੍ਹਾ ਪਰਿਸ਼ਦ ਦੇ ਲੇਖਾਕਾਰ ਰਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਤਤਕਾਲੀ ਏ ਡੀ ਸੀ ਵਿਕਾਸ ਆਕਾਸ਼ ਬਾਂਸਲ ਦੇ ਜਾਅਲੀ ਦਸਤਖ਼ਤ ਕਰਕੇ ਸਰਕਾਰੀ ਖਾਤੇ ਵਿੱਚੋਂ 21 ਲੱਖ ਅਤੇ ਬਾਅਦ ਵਿੱਚ 4 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਏ। ਦੋਵਾਂ ਕਰਮਚਾਰੀਆਂ ਨੇ ਇੱਕ ਦੇ ਖਾਤੇ ਵਿੱਚ 10 ਲੱਖ ਅਤੇ ਦੂਜੇ ਦੇ ਖਾਤੇ ਵਿੱਚ 11 ਲੱਖ ਰੁਪਏ ਪਾਏ ਸਨ ਅਤੇ ਬਾਕੀ 4 ਲੱਖ ਰੁਪਏ ਸਰਕਾਰੀ ਖਾਤੇ ਵਿੱਚੋਂ ਬਾਅਦ ਵਿੱਚ ਕਢਵਾਏ ਸਨ।

Advertisement

ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਦੱਸਿਆ ਕਿ ਜਦੋਂ ਕਰਮਚਾਰੀਆਂ ਨੇ ਇਹ ਰਕਮ ਆਪਣੇ ਖਾਤਿਆਂ ਵਿੱਚੋਂ ਕਢਵਾਉਣ ਲਈ ਬੈਂਕ ਵਿੱਚ ਚੈੱਕ ਲਗਾਇਆ ਤਾਂ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਹ ਮਾਮਲਾ ਏ ਡੀ ਸੀ ਵਿਕਾਸ ਦੇ ਧਿਆਨ ਵਿੱਚ ਲਿਆਂਦਾ। ਮਾਮਲਾ ਸਾਹਮਣੇ ਆਉਂਦੇ ਹੀ ਦੋਵਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਕਰ ਦਿੱਤੀ ਗਈ ਹੈ। ਚਹਿਲ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਨੇ ਅਜੇ ਪੈਸਾ ਨਿੱਜੀ ਤੌਰ ਉੱਤੇ ਵਰਤਿਆ ਨਹੀਂ ਸੀ ਅਤੇ ਇਸ ਵਿੱਚੋਂ 10 ਲੱਖ ਰੁਪਏ ਦੀ ਵਾਪਸੀ ਹੋ ਗਈ ਹੈ।

Advertisement

Advertisement
×