ਏਲਨਾਬਾਦ ਦਾ ਐੱਸਐੱਚਓ ਸੁਰਿੰਦਰ ਕੁਮਾਰ ਮੁਅੱਤਲ
ਪੱਤਰ ਪ੍ਰੇਰਕ ਏਲਨਾਬਾਦ, 20 ਜੂਨ ਜ਼ਿਲ੍ਹਾ ਪੁਲੀਸ ਕਪਤਾਨ ਡਾ. ਮਯੰਕ ਗੁਪਤਾ ਨੇ ਏਲਨਾਬਾਦ ਪੁਲੀਸ ਸਟੇਸ਼ਨ ਦੇ ਐੱਸਐੱਚਓ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਨਵੀਂ ਨਿਯੁਕਤੀ ਤੱਕ ਉਨ੍ਹਾਂ ਦੀ ਜਗ੍ਹਾ ਥਾਣੇ ਦਾ ਚਾਰਜ ਸਬ...
Advertisement
ਪੱਤਰ ਪ੍ਰੇਰਕ
ਏਲਨਾਬਾਦ, 20 ਜੂਨ
Advertisement
ਜ਼ਿਲ੍ਹਾ ਪੁਲੀਸ ਕਪਤਾਨ ਡਾ. ਮਯੰਕ ਗੁਪਤਾ ਨੇ ਏਲਨਾਬਾਦ ਪੁਲੀਸ ਸਟੇਸ਼ਨ ਦੇ ਐੱਸਐੱਚਓ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਨਵੀਂ ਨਿਯੁਕਤੀ ਤੱਕ ਉਨ੍ਹਾਂ ਦੀ ਜਗ੍ਹਾ ਥਾਣੇ ਦਾ ਚਾਰਜ ਸਬ ਇੰਸਪੈਕਟਰ ਰਵੀ ਕੁਮਾਰ ਨੂੰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਥੋਬਰੀਆ ਦੇ ਇੱਕ ਵਿਅਕਤੀ ਨੇ ਐੱਸਐੱਚਓ ਸੁਰਿੰਦਰ ਕੁਮਾਰ ਵਿਰੁੱਧ ਇੱਕ ਮਾਮਲੇ ਵਿੱਚ 2 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦਿਆਂ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਕਪਤਾਨ ਡਾ. ਮਯੰਕ ਗੁਪਤਾ ਨੇ ਇਹ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਡਾ. ਮਯੰਕ ਗੁਪਤਾ ਨੇ ਏਲਨਾਬਾਦ ਪੁਲੀਸ ਥਾਣੇ ਵਿੱਚ ਪਹਿਲਾਂ ਤਾਇਨਾਤ ਰਹੇ ਸਬ ਇੰਸਪੈਕਟਰ ਕਾਲੂ ਰਾਮ ਦੀ ਵਿਭਾਗੀ ਫਾਈਲ ਖੋਲ੍ਹਣ ਦੇ ਵੀ ਆਦੇਸ਼ ਦਿੱਤੇ ਹਨ।
Advertisement
×