DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਕਾਮਿਆਂ ਵੱਲੋਂ ਮੰਗਾਂ ਲਈ ਧਰਨਾ

ਬਠਿੰਡਾ ਥਰਮਲ ਵਿੱਚੋਂ ਪੱਛਮ ਜ਼ੋਨ ’ਚ ਸਰਪਲੱਸ ਹੋਏ ਠੇਕਾ ਕਾਮਿਆਂ ਵੱਲੋਂ ਅੱਜ ਇੱਥੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਪੀ ਐੱਸ ਪੀ ਸੀ ਐੱਲ ਅਤੇ ਪੀ ਐੱਸ ਟੀ ਸੀ ਐੱਲ ਕੰਟਰੈਕਟ ਵਰਕਰਜ਼ ਯੂਨੀਅਨ ਦੇ...

  • fb
  • twitter
  • whatsapp
  • whatsapp
featured-img featured-img
ਪਰਿਵਾਰਕ ਮੈਂਬਰਾਂ ਸਣੇ ਧਰਨਾ ਦਿੰਦੇ ਹੋਏ ਠੇਕਾ ਮੁਲਾਜ਼ਮ। -ਫੋਟੋ: ਪਵਨ ਸ਼ਰਮਾ
Advertisement

ਬਠਿੰਡਾ ਥਰਮਲ ਵਿੱਚੋਂ ਪੱਛਮ ਜ਼ੋਨ ’ਚ ਸਰਪਲੱਸ ਹੋਏ ਠੇਕਾ ਕਾਮਿਆਂ ਵੱਲੋਂ ਅੱਜ ਇੱਥੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਪੀ ਐੱਸ ਪੀ ਸੀ ਐੱਲ ਅਤੇ ਪੀ ਐੱਸ ਟੀ ਸੀ ਐੱਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਗੁਰਵਿੰਦਰ ਪੰਨੂ ਨੇ ਕਿਹਾ ਕਿ ਸਰਪਲੱਸ ਠੇਕਾ ਕਾਮਿਆਂ ਨੂੰ ਸਿਖਲਾਈ ਬਗ਼ੈਰ ਕੰਮ ’ਤੇ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ੀਲਡ ਵਿਚ ਕੰਮ ਕਰ ਰਹੇ ਠੇਕਾ ਕਾਮਿਆਂ ਨੂੰ ਡੀ ਸੀ ਰੇਟ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅੱਧੀ ਤਨਖਾਹ ਪੈਟਰੌਲ ’ਤੇ ਖਰਚ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਰਿੱਡਾਂ ਅਤੇ ਸਬ ਸਟੇਸ਼ਨਾਂ ’ਤੇ ਕੰਮ ਕਰਦੇ ਠੇਕਾ ਕਾਮਿਆਂ ਦੀ ਜ਼ਿੰਮੇਵਾਰੀ ਵੱਡੀ ਹੈ, ਪਰ ਤਨਖਾਹ ਘੱਟ ਹੈ। ਉਨ੍ਹਾਂ ਕਿਹਾ ਕਿ ਦੂਰ ਦਰਾਜ ਕੰਮ ਕਰਦੇ ਐੱਸ ਐੱਸ ਏ ਅਤੇ ਆਰ ਟੀ ਐੱਮ ਨੂੰ ਫ਼ੋਨ, ਪੈਟਰੌਲ ਤੇ ਰਿਸਕ ਭੱਤਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਾਮਿਆਂ ਨੂੰ ਇਹ ਸਹੂਲਤਾਂ ਦੇਣ ਦੀ ਮੰਗ ਕੀਤੀ।

Advertisement

ਧਰਨੇ ਨੂੰ ਕਰਮਜੀਤ ਦਿਓਣ, ਗੁਰਦਿੱਤ ਗੋਰਾ, ਕੁਲਦੀਪ ਸਿੰਘ, ਦਰਵੇਸ਼ ਸਿੰਘ, ਗਗਨਦੀਪ ਸਿੰਘ, ਸਾਹਿਲ ਬਾਂਸਲ, ਕਿਰਪਾਲ ਮਾਲੀ, ਗੁਰਜੀਤ ਸਿੰਘ, ਸ਼ਿਵਰਾਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
×