DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਮੁਲਾਜ਼ਮਾਂ ਦੀ ਕਨਵੈਨਸ਼ਨ

ਬਿਜਲੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਸਰਕਲ ਬਰਨਾਲਾ ਦੀ ਧਨੌਲਾ ਰੋਡ ਸਥਿਤ 66 ਕੇ.ਵੀ. ਗਰਿੱਡ ਵਿੱਚ ਕਨਵੈਨਸ਼ਨ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਸਮੇਤ ਪਾਵਰਕੌਮ ਸਰਕਲ ਬਰਨਾਲਾ ਦੀਆਂ ਵੱਖ-ਵੱਖ ਡਿਵੀਜ਼ਨਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਸਹਾਇਕ ਸਕੱਤਰ ਹਰਜਿੰਦਰ...

  • fb
  • twitter
  • whatsapp
  • whatsapp
Advertisement
ਬਿਜਲੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਸਰਕਲ ਬਰਨਾਲਾ ਦੀ ਧਨੌਲਾ ਰੋਡ ਸਥਿਤ 66 ਕੇ.ਵੀ. ਗਰਿੱਡ ਵਿੱਚ ਕਨਵੈਨਸ਼ਨ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਸਮੇਤ ਪਾਵਰਕੌਮ ਸਰਕਲ ਬਰਨਾਲਾ ਦੀਆਂ ਵੱਖ-ਵੱਖ ਡਿਵੀਜ਼ਨਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਸਹਾਇਕ ਸਕੱਤਰ ਹਰਜਿੰਦਰ ਸਿੰਘ ਰੂੜੇਕੇ ਨੇ ਕਿਹਾ ਕਿ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਬਿਜਲੀ ਕਾਮਿਆਂ ਦੀ 25 ਸਾਲਾਂ ਤੋਂ ਰੁਕੀ ਭਰਤੀ ਖੁੱਲ੍ਹਵਾ ਕੇ ਵਨ ਟਾਈਮ ਸੈਟਲਮੈਂਟ ਤਹਿਤ ਉਮਰ ਹੱਦ ਵਿੱਚ ਪੰਜ ਸਾਲ ਦੀ ਵਾਧੂ ਛੋਟ ਦਿਵਾ ਕੇ ਭਰਤੀ ਕਰਵਾਇਆ ਹੈ। ਬੁਲਾਰਿਆਂ ਨੇ ਲਟਕਦੀਆਂ ਮੰਗਾਂ ਜਿਵੇਂ 17 ਅਗਸਤ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਦੇਰੀ ਨਾਲ ਭਰਤੀ ਹੋਏ ਮੁਲਾਜ਼ਮਾਂ ਲਈ ਰਿਟਾਇਰਮੈਂਟ ਉਮਰ ਹੱਦ 65 ਸਾਲ ਕਰਵਾਉਣ ਅਤੇ 25 ਟਰਮੀਨੇਟ ਕੀਤੇ ਸਾਥੀਆਂ ਨੂੰ ਬਹਾਲ ਕਰਵਾਉਣ ਮਨਵਾਉਣ ਲਈ ਲਾਮਬੰਦੀ ਉਪਰੰਤ ਇੱਕਜੁੱਟ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ।

ਕਨਵੈਨਸ਼ਨ ਦੌਰਾਨ ਸੂਬਾ ਜਨਰਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ, ਸੂਬਾ ਵਰਕਿੰਗ ਕਮੇਟੀ ਚੇਅਰਮੈਨ ਸ਼ਮਿੰਦਰ ਸਿੰਘ, ਸੂਬਾ ਖਜ਼ਾਨਚੀ ਜਗਜੀਤ ਸਿੰਘ ਢਿੱਲੋਂ, ਸੂਬਾ ਕਮੇਟੀ ਮੈਂਬਰ ਹਰਦੇਵ ਸਿੰਘ ਪੰਡੋਰੀ, ਸੂਬਾ ਵਰਕਿੰਗ ਕਮੇਟੀ ਮੈਂਬਰ ਅਵਤਾਰ ਸਿੰਘ ਬਰਨਾਲਾ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਦਾਨਗੜ੍ਹ, ਮੀਤ ਪ੍ਰਧਾਨ ਨਵਦੀਪ ਸਿੰਘ ਔਲਖ, ਹਰਦੀਪ ਸਿੰਘ ਧੌਲਾ, ਕਿਰਮਲ ਸਿੰਘ, ਰਾਜਵਿੰਦਰ ਸਿੰਘ ਸੰਦੌੜ, ਪਰਵਿੰਦਰ ਸਿੰਘ, ਜਸਵੀਰ ਸਿੰਘ ਨੌਧਰਾਣੀ, ਗੁਰਜੰਟ ਸਿੰਘ ਬਾਵਾ, ਗੁਰਿੰਦਰ ਸਿੰਘ, ਸੁਖਦਰਸ਼ਨ ਸਿੰਘ ਅਤੇ ਜਗਰੂਪ ਸਿੰਘ ਨੇ ਸੰਬੋਧਨ ਕੀਤਾ।

Advertisement

Advertisement

Advertisement
×