ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ
ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਚੁਣੌਤੀ ਦੇਣ ਤੋਂ ਬਾਅਦ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ 9 ਦਸੰਬਰ ਨੂੰ ਬੱਚਤ ਭਵਨ ਮਾਨਸਾ ਵਿੱਚ ਰੱਖੀ ਗਈ ਹੈ। ਇਸ ਚੋਣ ਵਿੱਚ ਆਹਮਣੇ-ਸਾਹਮਣੇ ਦੋਵਾਂ ਅਹੁਦਿਆਂ ਲਈ...
Advertisement
ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਚੁਣੌਤੀ ਦੇਣ ਤੋਂ ਬਾਅਦ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ 9 ਦਸੰਬਰ ਨੂੰ ਬੱਚਤ ਭਵਨ ਮਾਨਸਾ ਵਿੱਚ ਰੱਖੀ ਗਈ ਹੈ। ਇਸ ਚੋਣ ਵਿੱਚ ਆਹਮਣੇ-ਸਾਹਮਣੇ ਦੋਵਾਂ ਅਹੁਦਿਆਂ ਲਈ ਦੋ ਉਮੀਦਵਾਰ ਕਾਂਗਰਸ ਦੇ ਨੇਮ ਚੰਦ ਨੇਮਾ ਅਤੇ ‘ਆਪ’ ਦੇ ਅਮਨਦੀਪ ਢੂੰਡਾ ਹਨ। ਪਿਛਲੀ ਵਾਰ ਨੇਮਾ ਚੰਦ ਨੇਮਾ ਸੀਨੀਅਰ ਮੀਤ ਪ੍ਰਧਾਨਗੀ ਲਈ ਵਿਸ਼ਾਲ ਜੈਨ ਗੋਲਡੀ ਦੇ ਉਮੀਦਵਾਰ ਸਨ। ਵਿਸ਼ਾਲ ਜੈਨ ਗੋਲਡੀ ਦੀ ਨਗਰ ਕੌਂਸਲ ਮਾਨਸਾ ਵਿੱਚ ਸੀਨੀਅਰ ਮੀਤ ਪ੍ਰਧਾਨਗੀ ਦੀ ਕੁਰਸੀ ’ਤੇ ਨਿਯੁਕਤੀ ਤੋਂ ਬਾਅਦ ਨੇਮ ਚੰਦ ਨੇਮਾ ਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 21 ਦਿਨਾਂ ਦੇ ਅੰਦਰ ਚੋਣ ਮੁੜ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਸਨ।
Advertisement
Advertisement
