DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Elanabad news: ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪੰਜ ਸਾਲਾ ਪੁੱਤਰ ਨੇ ਚਿਤਾ ਨੂੰ ਅਗਨੀ ਦਿਖਾਈ; ਅੰਤਿਮ ਯਾਤਰਾ ਤੀਹ ਮਿੰਟ ਰੁਕੀ ਰਹੀ

  • fb
  • twitter
  • whatsapp
  • whatsapp
featured-img featured-img
ਫੌਤ ਸੁਖਚੈਨ ਸਿੰੰਘ ਨੂੰ ਅੰਤਿਮ ਵਿਦਾਇਗੀ ਮੌਕੇ ਸਲਾਮੀ ਦਿੰਦੇ ਹੋਏ ਫੌਜ ਤੇ ਪੁਲੀਸ ਦੇ ਜਵਾਨ।
Advertisement

ਰਾਜੌਰੀ ਵਿੱਚ ਫੌਤ ਹੋਏ ਪਿੰਡ ਕੁੱਤਾਵੱਢ ਦੇ ਫ਼ੌਜੀ ਸੁਖਚੈਨ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਸ ਦੇ ਪੰਜ ਸਾਲਾ ਪੁੱਤਰ ਨੇ ਚਿਤਾ ਨੂੰ ਅਗਨੀ ਦਿਖਾਈ। ਇਸ ਤੋਂ ਪਹਿਲਾਂ ਜਿਵੇਂ ਹੀ ਫ਼ੌਜੀ ਦੀ ਦੇਹ ਘਰ ਪੁੱਜੀ ਤਾਂ ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਅਤੇ ‘ਸੁਖਚੈਨ ਫ਼ੌਜੀ ਅਮਰ ਰਹੇ’ ਦੇ ਨਾਅਰਿਆਂ ਨਾਲ ਪੂਰਾ ਪਿੰਡ ਗੂੰਜ ਉੱਠਿਆ। ਇਸ ਤੋਂ ਪਹਿਲਾਂ ਜਦੋਂ ਫ਼ੌਜ ਦੀ ਟੁਕੜੀ ਸਵੇਰੇ 10 ਵਜੇ ਦੇਹ ਲੈ ਕੇ ਪਿੰਡ ਪੁੱਜੀ ਤਾਂ ਪਰਿਵਾਰ ਨੇ ਅੰਤਿਮ ਸੰਸਕਾਰ ਦੀ ਯਾਤਰਾ ਰੋਕ ਦਿੱਤੀ। ਪਰਿਵਾਰ ਦਾ ਕਹਿਣਾ ਸੀ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਜਦੋਂ ਡੀ ਐੱਸ ਪੀ ਸੁਭਾਸ਼ ਚੰਦਰ ਨੇ ਐੱਸ ਪੀ ਨਾਲ ਗੱਲ ਕਰਨ ਦੀ ਪੇਸ਼ਕਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਇਨਕਾਰ ਕਰ ਦਿੱਤਾ। ਅੰਤਿਮ ਯਾਤਰਾ ਲਗਭਗ ਤੀਹ ਮਿੰਟ ਲਈ ਰੁਕੀ ਰਹੀ। ਪਿੰਡ ਵਾਸੀਆਂ ਦੇ ਕਹਿਣ ਤੋਂ ਬਾਅਦ ਪਰਿਵਾਰ ਸ਼ਾਂਤ ਹੋ ਗਿਆ। ਇਸ ਮੌਕੇ ਪਰਿਵਾਰ ਲਈ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਪਰਿਵਾਰ ਨੇ ਮੰਗ ਕੀਤੀ ਕਿ ਕੋਈ ਵੀ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਆ ਕੇ ਲਿਖਤੀ ਭਰੋਸਾ ਦੇਵੇ ਤੇ ਜਦੋਂ ਤੱਕ ਉਨ੍ਹਾਂ ਨੂੰ ਭਰੋਸਾ ਨਹੀਂ ਮਿਲਦਾ, ਉਹ ਯਾਤਰਾ ਨੂੰ ਅੱਗੇ ਨਹੀਂ ਵਧਣ ਦੇਣਗੇ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਸਮਝਾਇਆ ਅਤੇ ਸਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਪੂਰਾ ਪਿੰਡ ਪਰਿਵਾਰ ਦੇ ਨਾਲ ਹੈ ਅਤੇ ਉਹ ਜਲਦੀ ਹੀ ਮੁੱਖ ਮੰਤਰੀ ਨੂੰ ਮਿਲਣਗੇ। ਸੁਖਚੈਨ ਸਿੰਘ ਦੇ ਸਸਕਾਰ ਵਿੱਚ ਡੇਰਾ ਬਾਬਾ ਭੂਮਣ ਸ਼ਾਹ ਸੰਗਰ ਸਾਧਾ ਦੇ ਬਾਬਾ ਬ੍ਰਹਮਦਾਸ ਅਤੇ ਡੇਰਾ ਮੱਲੇਵਾਲਾ ਦੇ ਮੁਖੀ ਬਾਬਾ ਹਰੀਨਾਮ ਦਾਸ, ਵਿਧਾਇਕ ਭਰਤ ਸਿੰਘ ਬੇਨੀਵਾਲ, ਤਹਿਸੀਲਦਾਰ ਸ਼ੁਭਮ ਸ਼ਰਮਾ ਅਤੇ ਪਤਵੰਤੇ ਹਾਜ਼ਰ ਸਨ।

Advertisement

Advertisement
Advertisement
×