ਡਾਕਟਰ ਦੀ ਲਾਪ੍ਰਵਾਹੀ ਕਾਰਨ ਅੱਖ ਕਢਵਾਉਣੀ ਪਈ

ਡਾਕਟਰ ਦੀ ਲਾਪ੍ਰਵਾਹੀ ਕਾਰਨ ਅੱਖ ਕਢਵਾਉਣੀ ਪਈ

ਅੱਖ ਸਬੰਧੀ ਜਾਣਕਾਰੀ ਦਿੰਦਾ ਹੋਇਆ ਪੱਪੂ ਰਾਮ।

ਲਖਵਿੰਦਰ ਸਿੰਘ

ਮਲੋਟ, 12 ਮਾਰਚ

ਇਥੇ ਰਵੀਦਾਸ ਮੁਹੱਲੇ ’ਚ ਰਹਿੰਦੇ ਦਿਹਾੜੀ ਦੱਪਾ ਕਰਨ ਵਾਲੇ ਤਿੰਨ ਧੀਆਂ ਦੇ ਪਿਓ ਪੱਪੂ ਰਾਮ ਨੂੰ ਡਾਕਟਰਾਂ ਦੀ ਅਣਗਿਹਲੀ ਇੰਨੀ ਮਹਿੰਗੀ ਪੈ ਗਈ ਕਿ ਉਸਨੂੰ ਆਪਣੀ ਇੱਕ ਅੱਖ ਹੀ ਗਵਾਉਣੀ ਪਈ। ਪੱਪੂ ਨੇ ਦੱਸਿਆ ਕਿ ਉਹ ਜੁੱਤੀਆਂ ਸਿਲਾਈ ਦਾ ਕੰਮ ਕਰਦਾ ਹੈ, ਜਦੋਂ ਉਸਨੂੰ ਇੱਕ ਅੱਖ ਤੋਂ ਘੱਟ ਦਿਸਣ ਲੱਗਿਆ ਤਾਂ ਉਸਨੇ ਸਥਾਨਕ ਡਾਕਟਰਾਂ ਦੀ ਸਲਾਹ ਲਈ ਜਿਨ੍ਹਾਂ ਦੱਸਿਆ ਕਿ ਉਸ ਨੂੰ ਚਿੱਟਾਂ ਮੋਤੀਆ ਹੋ ਗਿਆ ਹੈ। ਜਿਸ ਉਪਰੰਤ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਚਲਾ ਗਿਆ, ਜਿਥੇ ਡਾਕਟਰਾਂ ਨੇ ਰਿਪੋਰਟਾਂ ਕਰਵਾਉਣ ਉਪਰੰਤ ਮੰਡੀ ਬਰੀ ਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਅਪਰੇਸ਼ਨ ਲਈ ਭੇਜ ਦਿੱਤਾ।

ਅਪਰੇਸ਼ਨ ਹੋਇਆ ਤਾਂ ਘਰ ਪਰਤਣ ਤੋਂ ਕੁਝ ਦਿਨਾਂ ਮਗਰੋਂ ਹੀ ਉਸਦੀ ਅੱਖ ਵਿੱਚ ਰੜਕ ਪੈਣ ਲੱਗੀ। ਦਰਦ ਅਤੇ ਰੇਸ਼ਾ ਵਧ ਗਿਆ। ਉਪਰੋਂ ਸਰਕਾਰੀ ਛੁੱਟੀ ਹੋਣ ਕਾਰਨ ਉਹ ਮੁੜ ਉਸ ਡਾਕਟਰ ਕੋਲ ਤਾਂ ਨਹੀਂ ਜਾ ਸਕਿਆ, ਪਰ ਸ਼ਹਿਰ ਦੇ ਹੀ ਇੱਕ ਡਾਕਟਰ ਦੀ ਸਲਾਹ ਲਈ। ਜਿਸਨੇ ਦੱਸਿਆ ਕਿ ਅੱਖ ਦੀ ਹਾਲਤ ਬਹੁਤ ਮਾੜੀ ਹੈ, ਇਸ ਵਿੱਚ ਰੇਸ਼ਾ ਪੈ ਚੁੱਕਿਆ ਹੈ ਅਤੇ ਉਹ ਕਿਤੇ ਹੋਰ ਜਾਣ ਦੀ ਬਜਾਏ ਪੀਜੀਆਈ ਚੰਡੀਗੜ੍ਹ ਵਿੱਚ ਚਲੇ ਜਾਣ।

ਜਦੋਂ ਉਹ ਅਗਲੇ ਦਿਨ ਪੀਜੀਆਈ ਗਿਆ ਤਾਂ ਅੱਖਾਂ ਦੇ ਮਾਹਰ ਡਾਕਟਰ ਨੇ ਉਸਨੂੰ ਦੱਸਿਆ ਕਿ ਉਸ ਦੀ ਅੱਖ ਦੇ ਹਾਲਤ ਇਹ ਹਨ ਕਿ ਜੇ ਅੱੱਖ ਨਾ ਕੱਢੀ ਗਈ ਤਾਂ ਦੂਜੀ ਅੱਖ ਨੂੰ ਵੀ ਖਤਰਾ ਹੋ ਸਕਦਾ ਹੈ। ਜਿਥੇ ਮਜਬੂਰੀ ਵੱਸ ਪੱਪੂ ਨੂੰ ਆਪਣੀ ਅੱਖ ਕਢਵਾਉਣੀ ਪਈ।

ਪੱਪੂ ਨੇ ਗਿਲਾ ਜਾਹਿਰ ਕੀਤਾ ਕਿ ਬਰੀਵਾਲਾ ਸਰਕਾਰੀ ਹਸਪਤਾਲ ਵਿੱਚ ਮੌਜੂਦ ਡਾਕਟਰ ਜੇ ਉਸ ਨੂੰ ਪਹਿਲਾਂ ਹੀ ਪੀਜੀਆਈ ਦੇ ਰਾਹ ਪਾ ਦਿੰਦਾ ਤਾਂ ਉਸਦੀ ਅੱਖ ਬਚ ਜਾਂਦੀ। ਉਸਨੇ ਮੰਗ ਕੀਤੀ ਕਿ ਅਜਿਹੇ ਡਾਕਟਰਾਂ ਨੂੰ ਲਾਪ੍ਰਵਾਹੀ ਕਰਨ ਲਈ ਜਵਾਬਦੇਹ ਜ਼ਰੂਰ ਬਨਾਉਣਾ ਚਾਹੀਦਾ ਹੈ, ਤਾਂ ਜੋ ਉਸ ਵਰਗੇ ਹੋਰ ਗਰੀਬ ਮਰੀਜ਼ ਪ੍ਰੇਸ਼ਾਨ ਨਾ ਹੋਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All