
ਤਰੁਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਇਕੱਠੇ ਹੋਏ ਡਿੱਪੂ ਹੋਲਡਰ। -ਫੋਟੋ: ਲਖਵਿੰਦਰ ਸਿੰਘ
ਨਿੱਜੀ ਪੱਤਰ ਪ੍ਰੇਰਕ
ਮਲੋਟ, 5 ਅਗਸਤ
ਮਲੋਟ ਦੇ ਦਿਹਾਤੀ ਅਤੇ ਸ਼ਹਿਰੀ ਇਲਾਕੇ ਦੇ ਲਗਭਗ 120 ਡਿੱਪੂਆਂ ਤੋਂ ਕ੍ਰਮਵਾਰ 20 ਅਤੇ 14 ਹਜ਼ਾਰ ਲਾਭਪਾਤਰੀ ਅਨਾਜ ਪ੍ਰਾਪਤ ਕਰਦੇ ਹਨ, ਅਨਾਜ ਦੀ ਵੰਡ ਲਈ ਫੂਡ ਸਪਲਾਈ ਵਿਭਾਗ ਵੱਲੋਂ ਕੁੱਲ 9 ਬਾਇਮੈਟਰਿਕ ਮਸ਼ੀਨਾਂ ਹੀ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਲਈ ਜਾਰੀ ਕੀਤੀਆਂ ਗਈਆਂ ਹਨ, ਜੋ ਨਾ ਕਾਫੀ ਹੋਣ ਕਰਕੇ ਅਨਾਜ ਵੰਡ ਪ੍ਰਕ੍ਰਿਆ ਵਿੱਚ ਖੜੋਤ ਆ ਜਾਂਦੀ ਹੈ ਜਿਸ ਕਰਕੇ ਲਾਭਪਾਤਰੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਅੱਜ ਖੇਤਰ ਦੇ ਸਮੂਹ ਡਿੱਪੂ ਹੋਲਡਰ ਸੁਖਪਾਲ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਭਗਵਾਨ ਦਾਸ ਸ਼ਰਮਾ, ਮਨਜੀਤ ਸਿੰਘ ਕੋਲਿਆਂਵਾਲੀ, ਰਾਮ ਕ੍ਰਿਸ਼ਨ,ਰਾਜ ਕੁਮਾਰ ਬੁਰਜ ਸਿੱਧਵਾਂ ਅਤੇ ਰੋਹਤਾਸ ਕੁਮਾਰ ਆਦਿ ਇਕੱਤਰ ਹੋਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਭੜਾਸ ਕੱਢੀ। ਉਹਨਾਂ ਕਿਹਾ ਕਿ ਮਸ਼ੀਨਾਂ ਸਮੇਤ ਹੋਰ ਪ੍ਰਬੰਧ ਵਿਭਾਗ ਵੱਲੋਂ ਮੁਕੰਮਲ ਕਰਕੇ ਨਹੀਂ ਦਿੱਤੇ ਜਾ ਰਹੇ। ਇਸ ਵਾਰ ਸਰਕਾਰ ਵੱਲੋਂ ਹੀ 11 ਪ੍ਰਤੀਸ਼ਤ ਕੋਟਾ ਘੱਟ ਭੇਜਿਆ ਗਿਆ ਹੈ, ਜਦਕਿ ਲਾਭਪਾਤਰੀਆਂ ਦੀ ਗਿਣਤੀ ਓਨੀ ਹੀ ਹੈ, ਉਹਨਾਂ ਕਿਹਾ ਕਿ ਜਾਰੀ ਹੋਏ ਕੋਟੇ ਦੀ ਵੰਡ ਕਰਨ ਤੋਂ ਬਾਅਦ, ਰਹਿੰਦੇ ਲਾਭਪਾਤਰੀਆਂ ਨੂੰ ਉਹ ਅਨਾਜ ਕਿਥੋਂ ਦੇਣ। ਓਧਰ ਡੀਐਫਸੀ ਵੰਦਨਾ ਕੁਮਾਰੀ ਨੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ