DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dry Day Violation: ਗਾਂਧੀ ਜੈਅੰਤੀ: ਕਿੱਲਿਆਂਵਾਲੀ ’ਚ ਆਮ ਵਾਂਗ ਖੁੱਲ੍ਹੇ ਸ਼ਰਾਬ ਦੇ ਠੇਕੇ

ਗਾਂਧੀ ਜੈਅੰਤੀ ਮੌਕੇ ਸਤਿਕਾਰ ਵਜੋਂ ਮੁਕੰਮਲ ਕੌਮੀ ‘ਡਰਾਈ ਡੇਅ’ ਵੀ ਸ਼ਰਾਬ ਠੇਕੇਦਾਰਾਂ ਨੇ ਸੁੱਕਾ ਨਹੀਂ ਜਾਣ ਦਿੱਤਾ। ਹਲਕਾ ਲੰਬੀ ਦੀ ਸਰਹੱਦੀ ਮੰਡੀ ਕਿੱਲਿਆਂਵਾਲੀ ਵਿੱਚ ਅੱਜ ਦੋ ਥਾਵਾਂ ’ਤੇ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਸ਼ਰਾਬ ਦੀ ਵਿੱਕਰੀ...

  • fb
  • twitter
  • whatsapp
  • whatsapp
featured-img featured-img
ਮੰਡੀ ਕਿੱਲਿਆਂਵਾਲੀ ਵਿੱਚ ਅਬੋਹਰ ਰੋਡ ਤਿੰਨਕੋਣੀ ’ਤੇ ਡਰਾਈ ਡੇਅ ਮੌਕੇ ਖੁੱਲ੍ਹੇ ਠੇਕੇ ਤੋਂ ਸ਼ਰਾਬ ਖ਼ਰੀਦਦੇ ਹੋਏ ਲੋਕ।
Advertisement

ਗਾਂਧੀ ਜੈਅੰਤੀ ਮੌਕੇ ਸਤਿਕਾਰ ਵਜੋਂ ਮੁਕੰਮਲ ਕੌਮੀ ‘ਡਰਾਈ ਡੇਅ’ ਵੀ ਸ਼ਰਾਬ ਠੇਕੇਦਾਰਾਂ ਨੇ ਸੁੱਕਾ ਨਹੀਂ ਜਾਣ ਦਿੱਤਾ। ਹਲਕਾ ਲੰਬੀ ਦੀ ਸਰਹੱਦੀ ਮੰਡੀ ਕਿੱਲਿਆਂਵਾਲੀ ਵਿੱਚ ਅੱਜ ਦੋ ਥਾਵਾਂ ’ਤੇ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਸ਼ਰਾਬ ਦੀ ਵਿੱਕਰੀ ਹੁੰਦੀ ਰਹੀ। ਇਸ ਨਾਲ ਆਬਕਾਰੀ ਵਿਭਾਗ ਦੀ ਨਿਗਰਾਨੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਕਸਬੇ ਦੇ ਮਾਲਵਾ ਰੋਡ ਸਥਿਤ ਸ਼ਰਾਬ ਠੇਕੇ ਤੋਂ ਇਲਾਵਾ ਮਲੋਟ-ਅਬੋਹਰ ਰੋਡ ਦੀ ਤਿੰਨਕੋਣੀ ’ਤੇ 354-ਈ ਕੌਮੀ ਮਾਰਗ ’ਤੇ ਸਥਿਤ ਸ਼ਰਾਬ ਠੇਕਾ ਵੀ ਖੁੱਲ੍ਹਾ ਰਿਹਾ। ਦੋਵਾਂ ਥਾਵਾਂ ’ਤੇ ਸ਼ਰਾਬ ਖ਼ਰੀਦਣ ਲਈ ਗਾਹਕਾਂ ਦੀ ਭੀੜ ਦੇਖੀ ਗਈ। ਡਰਾਈ ਡੇਅ ਦੇ ਬਾਵਜੂਦ ਖੁੱਲ੍ਹੇਆਮ ਸ਼ਰਾਬ ਵਿਕਣ ’ਤੇ ਸਥਾਨਕ ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

Advertisement

ਡਰਾਈ ਡੇਅ ਮੌਕੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਫੀਲਡ ਨਿਗਰਾਨੀ ’ਤੇ ਵੀ ਸਵਾਲ ਉੱਠੇ ਹਨ। ਵੱਖ-ਵੱਖ ਆਬਕਾਰੀ ਅਧਿਕਾਰੀਆਂ ਨਾਲ ਫੋਨ ’ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਈ ਵਾਰ ਕਾਲ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਲੋਕਾਂ ਨੇ ਦੋਸ਼ ਲਾਇਆ ਕਿ ਡਰਾਈ ਡੇਅ ਦੀ ਪਾਲਣਾ ਕਰਵਾਉਣ ਵਾਲਾ ਵਿਭਾਗ ਮੌਕੇ ’ਤੇ ਨਜ਼ਰ ਨਹੀਂ ਆਇਆ।

Advertisement

ਇਸੇ ਦੌਰਾਨ ਆਬਕਾਰੀ ਵਿਭਾਗ ਦੇ ਡੀ ਈ ਟੀ ਸੀ ਰਾਜੇਸ਼ ਐਰੀ ਨੇ ਕਿਹਾ ਕਿ ਡਰਾਈ ਡੇਅ ਮੌਕੇ ਸ਼ਰਾਬ ਦੇ ਠੇਕੇ ਖੁੱਲ੍ਹਣ ’ਤੇ ਪੂਰਨ ਪਾਬੰਦੀ ਹੈ। ਜੇ ਠੇਕੇ ਖੁੱਲ੍ਹੇ ਹਨ ਤਾਂ ਉਨ੍ਹਾਂ ਦਾ ਚਲਾਨ ਕਰ ਕੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Advertisement
×