Drug Smuggling: ਨਸ਼ਾ ਤਸਕਰੀ ਮਾਮਲੇ ’ਚ ਮੁੱਖ Supplier ਕਾਬੂ
ਸਿਵਲ ਲਾਇਨਜ਼ ਥਾਣੇ ਦੀ ਪੁਲੀਸ ਟੀਮ ਨੇ ਭੁੱਕੀ ਅਤੇ ਅਫੀਮ ਤਸਕਰੀ ਦੇ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਪਿੰਡ ਸ਼ਾਹਪੁਰ ਬੇਗੂ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਖੇਰਪੁਰ ਸਥਿਤ ਜੰਡਵਾਲੀ ਗਲੀ ਵਿੱਚ...
Advertisement
ਸਿਵਲ ਲਾਇਨਜ਼ ਥਾਣੇ ਦੀ ਪੁਲੀਸ ਟੀਮ ਨੇ ਭੁੱਕੀ ਅਤੇ ਅਫੀਮ ਤਸਕਰੀ ਦੇ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਪਿੰਡ ਸ਼ਾਹਪੁਰ ਬੇਗੂ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਖੇਰਪੁਰ ਸਥਿਤ ਜੰਡਵਾਲੀ ਗਲੀ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੀ ਤਲਾਸ਼ੀ ਦੌਰਾਨ 23 ਕਿਲੋ ਭੁੱਕੀ ਅਤੇ 220 ਗ੍ਰਾਮ ਅਫੀਮ ਬਰਾਮਦ ਹੋਈ ਸੀ। ਇਸ ਉੱਤੇ ਪੁਲੀਸ ਨੇ ਸਿਵਲ ਲਾਈਨਜ਼ ਥਾਣੇ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਮਿਲੀ ਮਹੱਤਵਪੂਰਨ ਜਾਣਕਾਰੀ ਮਗਰੋਂ ਪੁਲੀਸ ਨੇ ਮੁੱਖ ਸਪਲਾਇਰ ਸੁਖਦੇਵ ਸਿੰਘ ਉਰਫ਼ ਸੁੱਖਾ ਵਾਸੀ ਸ਼ਾਹਪੁਰ ਬੇਗੂ ਨੂੰ ਉਸ ਦੇ ਪਿੰਡੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ।
Advertisement
Advertisement
×

