ਬਰਨਾਲਾ: ਇੱਥੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਲੱਗੇ ਧਰਨੇ ਦੌਰਾਨ ਅੱਜ 297ਵੇਂ ਦਿਨ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਦੀ ਨਾਟਕ ਟੀਮ ਨੇ ਸਿਆਸੀ ਪਾਰਟੀਆਂ ਦੇ ਦੋਗਲੇਪਣ ਤੇ ਝੂਠੇ ਵਾਅਦਿਆਂ ਨੂੰ ਉਜਾਗਰ ਕਰਦਾ ਨਾਟਕ ‘ਲੀਰਾਂ’ ਪੇਸ਼ ਕੀਤਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਜਾਰੀ ਲੋਕ ਵਿੱਪ ਅਨੁਸਾਰ ਸੰਸਦ ਵਿਚ ਕਿਸਾਨ ਮੁੱਦੇ ਉਠਾਉਣ ਦੀ ਥਾਂ ਕਾਂਗਰਸੀ ਸਾਂਸਦਾਂ ਨੇ ਤਾਜਪੋਸ਼ੀ ਸਮਾਰੋਹ ਨੂੰ ਤਰਜੀਹ ਦਿੱਤੀ। ਰਿਲਾਇੰਸ ਮਾਲ ਬਰਨਾਲਾ ਸਾਹਮਣੇ ਸੰਯਕੁਤ ਕਿਸਾਨ ਮੋਰਚੇ ਵੱਲੋਂ ਲਾਇਆ ਧਰਨਾ ਵੀ ਜਾਰੀ ਰਿਹਾ। -ਖੇਤਰੀ ਪ੍ਰਤੀਨਿਧ