
ਡੀਵਾਈਐਫਆਈ ਜ਼ਿਲ੍ਹਾ ਮਾਨਸਾ ਦੀ ਨਵੀਂ ਚੁਣੀ ਟੀਮ ਸੂਬਾਈ ਆਗੂਆਂ ਨਾਲ।
ਪੱਤਰ ਪ੍ਰੇਰਕ
ਮਾਨਸਾ, 27 ਮਾਰਚ
ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਜ਼ਿਲ੍ਹਾ ਮਾਨਸਾ ਦੇ ਇਜਲਾਸ ਵਿੱਚ ਐਡਵੋਕੇਟ ਅੰਮ੍ਰਿਤਪਾਲ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ, ਰਵਿੰਦਰ ਕੁਮਾਰ ਸਰਦੂਲਗੜ੍ਹ ਜਨਰਲ ਸਕੱਤਰ ਅਤੇ ਬਿੰਦਰ ਸਿੰਘ ਅਹਿਮਦਪੁਰ ਸਰਬਸੰਮਤੀ ਖਜ਼ਾਨਚੀ ਨਾਲ ਚੁਣੇ ਗਏ। ਇਸ ਤੋਂ ਪਹਿਲਾਂ ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਸਾਮਰਾਜੀ ਪੂੰਜੀਵਾਦੀ ਵਿਵਸਥਾ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਆਦਿ ਵਧ ਰਿਹਾ ਹੈ। ਮੁੱਠੀ ਭਰ ਕਾਰਪੋਰੇਟਾਂ ਦੇ ਮੁਨਾਫਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ। ਜਥੇਬੰਦੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮੁਫ਼ਤ ਮੁਹੱਈਆ ਕਰਵਾਏ ਜਾਣ ਤੋਂ ਬਿਨਾਂ ਦੇਸ਼ ਦੀ ਤਰੱਕੀ ਅਤੇ ਵਿਕਾਸ ਅਸੰਭਵ ਹੈ।
ਇਸ ਮੌਕੇ ਜਥੇਬੰਦੀ ਦੀ ਨਵੀਂ ਚੁਣੀ 15 ਮੈਂਬਰੀ ਕਮੇਟੀ ਵਿੱਚ ਪੀਐਸ ਸਿੱਧੂ, ਮਾਨਵ ਮਾਨਸਾ, ਸਿਕੰਦਰ ਸਿੰਘ ਬਰੇਟਾ (ਤਿੰਨੇ ਮੀਤ ਪ੍ਰਧਾਨ), ਐਮਐਸ ਮੱਟੂ, ਲਖਵੀਰ ਸਿੰਘ ਖੁਡਾਲ, ਰਾਜਿੰਦਰ ਸਿੰਘ ਖੀਵਾ (ਤਿੰਨੇ ਜੁਆਇੰਟ ਸਕੱਤਰ) ਤੇ ਲੱਕੀ ਸੋਨੀ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਅਹਿਮਦਪੁਰ ਅਤੇ ਸਾਹਿਲ ਗੋਇਲ ਸਰਦੂਲਗੜ੍ਹ ਕਮੇਟੀ ਮੈਂਬਰ ਚੁਣੇ ਗਏ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ