DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਕਸਪਾਇਰ ਫਾਇਰ ਸੇਫਟੀ ਯੰਤਰਾਂ ਦੇ ਭਰੋਸੇ

ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ

  • fb
  • twitter
  • whatsapp
  • whatsapp
featured-img featured-img
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵੇਲਾ ਵਿਹਾਅ ਚੁੱਕੇ ਅਤੇ ਨਵੇਂ ਆਏ ਸਿਲੰਡਰ।
Advertisement

ਬਠਿੰਡਾ ਸ਼ਹਿਰ ਦੇ ਕੇਂਦਰ ’ਚ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅੱਗ ਸੁਰੱਖਿਆ ਪ੍ਰਬੰਧਾਂ ਸਬੰਧੀ ਲਾਪ੍ਰਵਾਹੀ ਸਾਹਮਣੇ ਆਈ ਹੈ। ਆਰ ਟੀ ਆਈ ਐਕਟਿਵਿਸਟ ਅਤੇ ‘ਗ੍ਰਾਹਕ ਜਾਗੋ’ ਸੰਸਥਾ ਦੇ ਸਕੱਤਰ ਸੰਜੀਵ ਗੋਇਲ ਨੇ ਦੋਸ਼ ਲਾਇਆ ਕਿ ਕੰਪਲੈਕਸ ਵਿੱਚ ਲੱਗੇ ਜ਼ਿਆਦਾਤਰ ਫਾਇਰ ਸੇਫਟੀ ਸਿਲੰਡਰ ਅਤੇ ਯੰਤਰ 28 ਅਪਰੈਲ, 2026 ਨੂੰ ਐਕਸਪਾਇਰ ਹੋ ਚੁੱਕੇ ਸਨ, ਪਰ ਉਨ੍ਹਾਂ ਦੀ ਸਮੇਂ ਸਿਰ ਰੀਫਿਲਿੰਗ ਜਾਂ ਟੈਸਟਿੰਗ ਨਹੀਂ ਕਰਵਾਈ ਗਈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ, ਐੱਸ ਡੀ ਐੱਮ, ਡੀ ਆਈ ਜੀ, ਐੱਸ ਐੱਸ ਪੀ, ਤਹਿਸੀਲਦਾਰ, ਏ ਡੀ ਸੀ ਅਤੇ ਹੋਰ ਸੀਨੀਅਰ ਆਈ ਏ ਐੱਸ ਅਤੇ ਪੀ ਸੀ ਐੱਸ ਅਧਿਕਾਰੀਆਂ ਦੇ ਦਫ਼ਤਰ ਸਥਿਤ ਹਨ। ਇਸ ਇਮਾਰਤ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਵੀ ਡਿਊਟੀ ਨਿਭਾਉਂਦੇ ਹਨ।

Advertisement

ਸੰਜੀਵ ਗੋਇਲ ਨੇ ਦੱਸਿਆ ਕਿ ਮਾਮਲੇ ਸਬੰਧੀ ਮਈ ਮਹੀਨੇ ਦੌਰਾਨ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਇਸ ਤੋਂ ਬਾਅਦ 20 ਮਈ ਨੂੰ ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਰ ਟੀ ਆਈ ਅਰਜ਼ੀ ਦੇ ਕੇ ਫਾਇਰ ਸੇਫਟੀ ਯੰਤਰਾਂ ਸਬੰਧੀ ਜਾਣਕਾਰੀ ਮੰਗੀ ਸੀ, ਪਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।

Advertisement

ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਜੁਲਾਈ ਮਹੀਨੇ ਦੇ ਮੱਧ ਤੋਂ ਕੰਪਲੈਕਸ ਵਿੱਚ ਲੱਗੇ ਫਾਇਰ ਸੇਫਟੀ ਸਿਲੰਡਰਾਂ ਦੀ ਰੀਫਿਲਿੰਗ ਅਤੇ ਟੈਸਟਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਰੀਬ ਤਿੰਨ ਮਹੀਨਿਆਂ ਤੱਕ ਇਮਾਰਤ ਵਿੱਚ ਐਕਸਪਾਇਰ ਹੋ ਚੁੱਕੇ ਸੁਰੱਖਿਆ ਯੰਤਰ ਹੀ ਲੱਗੇ ਰਹੇ।

Advertisement
×