ਪਾਣੀ ਨੂੰ ਤਰਸੇ ਲੋਕਾਂ ਵੱਲੋਂ ਧਰਨਾ

ਵਾਟਰ ਵਰਕਸ ਨੂੰ ਪੰਚਾਇਤ ਹਵਾਲੇ ਕਰਕੇ ਸਰਕਾਰ ’ਤੇ ਖਹਿੜਾ ਛੁਡਾਉਣ ਦਾ ਦੋਸ਼

ਪਾਣੀ ਨੂੰ ਤਰਸੇ ਲੋਕਾਂ ਵੱਲੋਂ ਧਰਨਾ

ਪੀਣ ਵਾਲੇ ਪਾਣੀ ਦੀ ਸਮੱਸਿਆ ਵਿਰੁੱਧ ਕੋਟਗੁਰੂ ਦੇ ਵਾਟਰ ਵਰਕਸ ਅੱਗੇ ਧਰਨਾ ਦਿੰਦੇ ਹੋਏ ਲੋਕ।

ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 22 ਮਈ

ਅੱਜ ਪਿੰਡ ਕੋਟ ਗੁਰੂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ’ਚ ਵਾਟਰ ਵਰਕਸ ’ਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਰਾਮ ਸਿੰਘ ਤੇ ਜਸਕਰਨ ਕੋਟ ਗੁਰੂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਦਾ ਵਾਟਰ ਵਰਕਸ ਬਣਿਆ ਹੈ ਉਦੋਂ ਤੋਂ ਇਹ ਵਿਵਾਦਾਂ ’ਚ ਘਿਰਿਆ ਹੈ, ਕਿਉਂਕਿ ਇਹ ਵਿਸ਼ਵ ਬੈਂਕ ਦੀ ਮਦਦ ਨਾਲ ਬਣਿਆ ਹੈ। ਇਸ ਲਈ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਤਹਿਤ ਇਸ ਨੂੰ ਪੰਚਾਇਤ ਹਵਾਲੇ ਕਰਕੇ ਆਪਣਾ ਖਹਿੜਾ ਛੁਡਾ ਲਿਆ ਹੈ। ਜਲ ਤੇ ਸੈਨੀਟੇਸ਼ਨ ਵਿਭਾਗ ਦੀ ਯੋਗ ਅਗਵਾਈ ਤੋਂ ਬਿਨਾਂ ਅਣਜਾਣ ਬੰਦਿਆਂ ਦੇ ਹੱਥਾਂ ਵਿੱਚ ਆ ਕੇ ਇਹ ਖਸਤਾ ਹਾਲਤ ਵਿੱਚ ਪਹੁੰਚ ਗਿਆ ਹੈ। ਰਜਵਾਹੇ ਤੋਂ ਆਉਂਦੀਆਂ ਮੁੱਖ ਸਪਲਾਈ ਦੀਆਂ ਪਾਈਪਾਂ ਮਿੱਟੀ ਤੇ ਗਾਰ ਨਾਲ ਭਰ ਕੇ ਅੱਧੇ ਤੋਂ ਵੱਧ ਬੰਦ ਹੋ ਚੁੱਕੀਆਂ ਹਨ। ਜਿਨ੍ਹਾਂ ’ਚੋਂ ਘੱਟ ਮਾਤਰਾ ’ਚ ਆ ਰਿਹਾ ਪਾਣੀਂ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾ।

ਪਾਣੀ ਦੀ ਘਾਟ ਪੂਰੀ ਕਰਨ ਲਈ ਨਾਲ ਲੱਗਦੇ ਕਿਸਾਨ ਦੀ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ। ਧਰਤੀ ਹੇਠਲਾ ਪਾਣੀ ਲੋਕਾਂ ਨੂੰ ਮਾਫ਼ਿਕ ਨਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਪਿੰਡ ਤੱਕ ਆਉਂਦੀ ਪਾਈਪ ਕਈ ਥਾਵਾਂ ਤੋਂ ਲੀਕ ਹੈ ਅਤੇ ਲੱਗੇ ਹੋਏ ਤਿੰਨੋਂ ਫਿਲਟਰ ਚੋਕ ਹੋ ਚੁੱਕੇ ਹਨ। ਪਾਣੀ ਛੱਡਣ ਦਾ ਵੀ ਕੋਈ ਸਮਾਂ ਨਹੀਂ ਹੈ ਤੇ ਪਿੰਡ ਦੇ ਅਨੇਕਾਂ ਪਰਿਵਾਰਾਂ ਤੱਕ ਪਾਣੀ ਹਲੇ ਤੱਕ ਵੀ ਨਹੀਂ ਅਪੜਿਆ। ਉਨ੍ਹਾਂ ਮੰਗ ਕੀਤੀ ਕਿ ਪਾਈਪਾਂ ਦੀ ਸਫਾਈ ਕਰਕੇ ਲੇਵਲ ਮੁਤਾਬਿਕ ਦੁਬਾਰਾ ਪਾਈਆਂ ਜਾਣ। ਪਿੰਡ ਵਿੱਚ ਵੀ ਪਾਈਪਾਂ ਲੇਬਲ ਕਰਕੇ ਪਾਈਆਂ ਜਾਣ ਤੇ ਫਿਲਟਰਾਂ ਨੂੰ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਨੁਕਸਾਂ ਦੀ ਜਿੰਮੇਵਾਰ ਜਿੱਥੇ ਪੁਰਾਣੀਆਂ ਤੇ ਮੌਜੂਦਾ ਸਰਕਾਰ ਹੈ ਉੱਥੇ ਵਾਟਰ ਵਰਕਸ ਕਮੇਟੀ ਵੀ ਜ਼ਿੰਮੇਵਾਰ ਹੈ ਜੋ ਲੋਕਾਂ ਦੀ ਗੱਲ ਬਾਤ ਸੁਨਣ ਨੂੰ ਵੀ ਤਿਆਰ ਨਹੀਂ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਕਮੇਟੀ ਨਾਲ ਗੱਲ ਕਰਵਾ ਦਿੱਤੀ ਜਾਵੇਗੀ ਪਰ ਜਦੋਂ ਉਨ੍ਹਾਂ ਨੇ ਕਮੇਟੀ ਮੈਂਬਰਾਂ ਤੇ ਚੇਅਰਮੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All