ਮੂਸਾ ਬ੍ਰਾਂਚ ਨਹਿਰ ਦੀ ਉਸਾਰੀ ਖ਼ਿਲਾਫ਼ ਪੰਜਾਬ ਕਿਸਾਨ ਯੂਨੀਅਨ ਵੱਲੋਂ ਧਰਨਾ

ਮੂਸਾ ਬ੍ਰਾਂਚ ਨਹਿਰ ਦੀ ਉਸਾਰੀ ਖ਼ਿਲਾਫ਼ ਪੰਜਾਬ ਕਿਸਾਨ ਯੂਨੀਅਨ ਵੱਲੋਂ ਧਰਨਾ

ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਰੁਲਦੂ ਸਿੰਘ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 21 ਜਨਵਰੀ

ਨਹਿਰੀ ਵਿਭਾਗ ਵੱਲੋਂ ਵਾਰ-ਵਾਰ ਟੁੱਟ ਰਹੀ ਮੂਸਾ ਬ੍ਰਾਂਚ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਆਰੰਭ ਕੀਤੀ ਪ੍ਰਕਿਰਿਆ ਖ਼ਿਲਾਫ਼ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦੀ ਅਗਵਾਈ ਹੇਠ ਅੱਜ ਝੰਡਾ ਚੁੱਕ ਲਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਨਹਿਰੀ ਵਿਭਾਗ ਵੱਲੋਂ ਆਪਣੀ ਜ਼ਮੀਨ ਦੇ ਵਿਚਾਲੇ ਬਣਾਉਣੀ ਚਾਹੀਦੀ ਹੈ, ਜਦੋਂਕਿ ਇਸ ਨੂੰ ਹੁਣ ਇੱਕ ਪਾਸੇ ਬਣਾਇਆ ਜਾ ਰਿਹਾ ਹੈ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਕੋਟਲੱਲੂ ਪੁਲ ਤੋਂ ਚੁਕੇਰੀਆਂ ਪੁਲ ਤੱਕ ਸਾਢੇ ਤਿੰਨ ਕਿਲੋਮੀਟਰ ਦੀ ਲੰਬਾਈ ਵਾਲੇ ਖੇਤਰ ਨੂੰ ਨਹਿਰੀ ਮਹਿਮਕੇ ਦੇ ਅਧਿਕਾਰੀਆਂ ਨੇ ਜੇ ਨਵੇਂ ਸਿਰੇ ਤੋਂ ਗਿਣਤੀ-ਮਿਣਤੀ ਪੂਰੀ ਕਰ ਕੇ ਨਾ ਬਣਾਇਆ ਗਿਆ ਤਾਂ ਉਹ ਚੱਲ ਰਹੇ ਕੰਮ ਨੂੰ ਬੰਦ ਕਰਵਾਉਣਗੇ।

ਨਹਿਰ ਦੀ ਉਸਾਰੀ ਵਾਲੀ ਥਾਂ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਨਹਿਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਨਹਿਰ ਦੀ ਉਸਾਰੀ ਸਮੇਂ ਨੇੜਲੇ ਖੇਤਾਂ ਵਾਲੇ ਕਿਸਾਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਨਹਿਰ 10-12 ਵਾਰ ਇੱਕੋ ਥਾਂ ਤੋਂ ਟੁੱਟ ਚੁੱਕੀ ਹੈ ਤਾਂ ਇਸ ਦੀ ਇੱਕ ਪਟੜੀ ਨੂੰ ਚਾਲੂ ਪਟੜੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਮਾਹਿਰਾਂ ਨੂੰ ਪਟੜੀ ਦੇ ਨਾਲ ਲੱਗਦੇ ਜ਼ਮੀਨਾਂ ਦੇ ਮਾਲਕਾਂ ਦਾ ਪੱਖ ਸੁਣਨ ਚਾਹੀਦਾ ਸੀ ਨਾ ਕਿ ਕੁੱਝ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਇੱਕ ਪਾਸੇ ਦੀ ਪਟੜੀ ਨੂੰ ਚੌੜਾ ਕਰ ਕੇ ਬਣਾਇਆ ਜਾਣਾ ਸੀ।

ਇਸ ਮੌਕੇ ਗੁਰਪ੍ਰੀਤ ਸਿੰਘ ਪੀਤਾ, ਮਿੱਠੂ ਸਿੰਘ, ਭੋਲਾ ਸਿੰਘ, ਬੁੱਕਣ ਸਿੰਘ, ਗੁਰਪ੍ਰੀਤ ਸਿੰਘ ਸਮਰਾ, ਲੀਲਾ ਸਿੰਘ, ਗੱਗੀ ਸਿੰਘ, ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

ਰਹਿੰਦੇ ਉਮੀਦਵਾਰਾਂ ਦਾ ਐਲਾਨ ਜਲਦੀ: ਰੁਲਦੂ ਸਿੰਘ

ਇਸ ਮੌਕੇ ਰੁਲਦੂ ਸਿੰਘ ਨੇ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਦੀਆਂ ਰਹਿੰਦੀਆਂ ਸੀਟਾਂ ਨੂੰ ਇੱਕ-ਦੋ ਦਿਨਾਂ ਵਿੱਚ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੋਰਚੇ ਵੱਲੋਂ ਦਿੱਤੀਆਂ ਗਈਆਂ ਸੀਟਾਂ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ, ਸਮਾਜ ਸੇਵੀ ਅਤੇ ਲੋਕਾਂ ਨੂੰ ਸਹੀ ਸੇਧ ਦੇਣ ਵਾਲੇ ਉਮੀਦਵਾਰ ਹਨ।

ਰਜਬਾਹੇ ਦੀ ਉਸਾਰੀ ਦਾ ਵਿਰੋਧ

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਇਲਾਕੇ ਦੇ ਚਾਰ ਪਿੰਡਾਂ ਦੇ ਖੇਤਾਂ ਨੂੰ ਸਿੰਜਾਈ ਲਈ ਪਾਣੀ ਦੀ ਪੂਰਤੀ ਵਾਸਤੇ ਮਾਨਸਾ ਰਜਬਾਹੇ ਦੇ ਨਵ-ਨਿਰਮਾਣ ਦੌਰਾਨ ਇਸ ਵਿੱਚ ਲਾਈਆਂ ਜਾ ਰਹੀਆਂ ਰੋਕਾਂ ਖ਼ਿਲਾਫ਼ ਅੱਜ ਪਿੰਡਾਂ ਦੇ ਕਿਸਾਨਾਂ ਨੇ ਪ੍ਰਦਰਸ਼ਨ ਕਰਦਿਆਂ ਸਿੰਜਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰਜਬਾਹੇ ਵਿੱਚੋਂ ਰੋਕਾਂ ਹਟਾਉਣ ਦੀ ਮੰਗ ਕੀਤੀ। ਸ਼ੇਖਪੁਰਾ ਪਿੰਡ ਵਿੱਚ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਟੇਲ ’ਤੇ ਪੈਂਦੇ ਇਲਾਕੇ ਦੇ ਖੇਤਾਂ ਤੱਕ ਸਿੰਜਾਈ ਲਈ ਪੂਰਾ ਪਾਣੀ ਨਹੀਂ ਪਹੁੰਚਦਾ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ, ਸ਼ੇਖਪੁਰਾ, ਫਤਿਹਗੜ੍ਹ ਨੌ ਆਬਾਦ ਅਤੇ ਲੇਲੇਵਾਲਾ ਪਿੰਡਾਂ ਦੇ ਰਕਬੇ ਨੂੰ ਪਾਣੀ ਪਹੁੰਚਾਉਣ ਲਈ ਸਰਕਾਰ ਵੱਲੋਂ ਮਾਨਸਾ ਰਜਬਾਹੇ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿੱਚ ਰੋਕਾਂ ਲਾਉਣ ਕਾਰਨ ਹੁਣ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਹੋਰ ਵੀ ਥੋੜ੍ਹਾ ਪੁੱਜੇਗਾ। ਸਿੰਜਾਈ ਮਹਿਕਮੇ ਦੇ ਜੇਈ ਵੱਲੋਂ ਮੌਕੇ ’ਤੇ ਪਹੁੰਚ ਕੇ ਮਸਲੇ ਦਾ ਨਿਰੀਖਣ ਕਰ ਕੇ ਹੱਲ ਕੱਢਣ ਦੇ ਭਰੋਸੇ ਉਪਰੰਤ ਫ਼ਿਲਹਾਲ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All