ਸਬ-ਤਹਿਸੀਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਵੱਲੋਂ ਧਰਨਾ : The Tribune India

ਸਬ-ਤਹਿਸੀਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਵੱਲੋਂ ਧਰਨਾ

ਸਮਾਲਸਰ ਦੇ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਬਚਾਈ

ਸਬ-ਤਹਿਸੀਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਵੱਲੋਂ ਧਰਨਾ

ਸਬ-ਤਹਿਸੀਲ ਦਾ ਗੇਟ ਬੰਦ ਕਰਕੇ ਧਰਨੇ ’ਤੇ ਬੈਠੇ ਹੋਏ ਕਿਸਾਨ ਯੂਨੀਅਨ ਦੇ ਮੈਂਬਰ।

ਗੁਰਜੰਟ ਕਲਸੀ ਲੰਡੇ
ਸਮਾਲਸਰ, 1 ਦਸੰਬਰ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਸਮਾਲਸਰ ਦੇ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਰੋਕ ਦਿੱਤੀ। ਇਸ ਸਬੰਧੀ ਬੀਕੇਯੂ ਉਗਰਾਹਾਂ ਨੇ ਸਮਾਲਸਰ ਦੀ ਸਬ-ਤਹਿਸੀਲ ਅੱਗੇ ਧਰਨਾ ਲਾ ਕੇ ਗੇਟ ਸਵੇਰ ਤੋਂ ਸ਼ਾਮ ਪੰਜ ਵਜੇ ਤੱਕ ਬੰਦ ਰੱਖਿਆ ਜਿਸ ਕਾਰਨ ਤਹਿਸੀਲ ਦਾ ਕੰਮ ਪ੍ਰਭਾਵਿਤ ਹੋਇਆ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਬਾਘਾਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਕਲਾਂ ਨੇ ਦੱਸਿਆ ਕਿ ਸਮਾਲਸਰ ਵਾਸੀ ਹਰਨੇਕ ਸਿੰਘ ਤੋਂ ਸਮਾਲਸਰ ਦੇ ਹੀ ਗੁਰਦੇਵ ਸਿੰਘ ਨੇ ਜ਼ਮੀਨ ਸਬੰਧੀ ਪੈਸਾ ਲੈਣਾ ਸੀ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲਦਾ ਰਿਹਾ। ਹੁਣ ਬਾਘਾਪੁਰਾਣਾ ਦੀ ਅਦਾਲਤ ਦੇ ਜੱਜ ਰਵਨੀਤ ਸਿੰਘ ਨੇ ਸਬ-ਤਹਿਸੀਲ ਸਮਾਲਸਰ ਦੇ ਤਹਿਸੀਲਦਾਰ ਨੂੰ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਨ ਦੇ ਹੁਕਮ ਦਿੱਤੇ ਸਨ ਅਤੇ ਅੱਜ ਉਸ ਦੀ ਜ਼ਮੀਨ ਨਿਲਾਮ ਕੀਤੀ ਜਾਣੀ ਸੀ। ਜ਼ਮੀਨ ਨਿਲਾਮ ਹੋਣ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੀ ਅਗਵਾਈ ਵਿੱਚ ਸਬ-ਤਹਿਸੀਲ ਅੱਗੇ ਧਰਨਾ ਲਾ ਕੇ ਮੇਨ ਗੇਟ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਯੂਨੀਅਨ ਨਾਲ ਆਗੂਆਂ ਦੀ ਹਾਜ਼ਰੀ ਵਿਚ ਪਹਿਲਾਂ ਗੁਰਦੇਵ ਸਿੰਘ ਨੇ 6 ਕਨਾਲ, ਫੇਰ 12 ਕਨਾਲ ਅਤੇ ਫੇਰ ਢਾਈ ਏਕੜ ਜ਼ਮੀਨ ਲੈ ਕੇ ਮਸਲਾ ਹੱਲ ਕਰਨਾ ਮੰਨ ਲਿਆ ਸੀ। ਜ਼ਮੀਨ ਦਾ ਕਬਜ਼ਾ ਗੁਰਦੇਵ ਸਿੰਘ ਨੂੰ ਦੇਣ ਲਈ ਕਰੀਬ ਸਾਲ ਭਰ ਢਾਈ ਏਕੜ ਜ਼ਮੀਨ ਵਿਹਲੀ ਛੱਡ ਦਿੱਤੀ ਗਈ ਸੀ ਪਰ ਗੁਰਦੇਵ ਸਿੰਘ ਉਸ ਤੋਂ ਮੁਕਰ ਗਿਆ। ਹਰਨੇਕ ਸਿੰਘ ਯੂਨੀਅਨ ਆਗੂਆਂ ਦੀ ਹਾਜ਼ਰੀ ਵਿਚ ਅੱਜ ਵੀ ਇਸ ਸਮਝੌਤੇ ’ਤੇ ਕਾਇਮ ਸੀ ਪਰ ਗੁਰਦੇਵ ਸਿੰਘ ਤਾਂ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਵਾਉਣ ਲਈ ਬਜ਼ਿੱਦ ਸੀ। ਬੀਕੇਯੂ ਉੇਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਯੂਨੀਅਨ ਕਿਸੇ ਵੀ ਹਾਲਤ ਵਿਚ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਨਹੀਂ ਹੋਣ ਦੇਵੇਗੀ।

ਇਸ ਧਰਨੇ ਨੂੰ ਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਗੁਰਜੀਤ ਕੌਰ, ਸੁਖਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਅਦਾਲਤ ਨੇ ਹਰਨੇਕ ਸਿੰਘ ਤੋਂ 82 ਲੱਖ ਰੁਪਏ ਸਮੇਤ ਵਿਆਜ ਵਸੂਲਣ ਲਈ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦਫਤਰੀ ਕਾਮਿਆਂ ਨੇ ਦੱਸਿਆ ਕਿ ਅੱਜ ਸਬ-ਤਹਿਸੀਲ ਸਮਾਲਸਰ ਦੇ ਤਹਿਸੀਲਦਾਰ ਅਰਵਿੰਦਰ ਸਿੰਘ ਛੁੱਟੀ ’ਤੇ ਹਨ।

ਜ਼ਮੀਨ ਦੇ ਕਬਜ਼ਾ ਵਾਰੰਟ ਦਾ ਕਿਸਾਨ ਯੂਨੀਅਨ ਵੱਲੋਂ ਵਿਰੋਧ

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪਿੰਡ ਸੁਰਜੀਤਪੁਰਾ ਦੇ ਕਿਸਾਨ ਦੀ ਜ਼ਮੀਨ ’ਤੇ ਕਰਜ਼ੇ ਬਦਲੇ ਆੜ੍ਹਤੀਏ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਭਾਰਤੀ ਕਿਸਾਨ ਯੁੂਨੀਅਨ ਏਕਤਾ (ਡਕੌੰਦਾ) ਨੇ ਅਸਫਲ ਕਰ ਦਿੱਤਾ। ਬੀਕੇਯੂ (ਡਕੌਂਦਾ) ਦੇ ਆਗੂ ਗੱਗੀ ਧਾਲੀਵਾਲ ਦਿਆਲਪੁਰਾ ਭਾਈਕਾ ਨੇ ਦੱਸਿਆ ਕਿ ਕਿਸਾਨ ਇਕਬਾਲ ਸਿੰਘ ਦਾ ਇਕ ਆੜ੍ਹਤੀਏ ਨਾਲ ਕਰਜ਼ੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਆੜ੍ਹਤੀਏ ਵੱਲੋਂ ਕਰਜ਼ੇ ਬਦਲੇ ਕਿਸਾਨ ਦਾ ਜ਼ਮੀਨ ਦਾ ਕਬਜ਼ਾ ਵਰੰਟ ਲਿਆਂਦਾ ਗਿਆ ਸੀ ਜਿਸ ਦੀ ਭਿਣਕ ਮਿਲਦਿਆਂ ਹੀ ਬੀਕੇਯੂ (ਡਕੌਦਾ) ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਖੇਤ ਵਿੱਚ ਇਕੱਤਰ ਹੋ ਗਏ। ਕਿਸਾਨਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਰੋਧ ਕਾਰਨ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਲਏ ਬਿਨਾਂ ਪਰਤਣਾ ਪਿਆ। ਕਿਸਾਨ ਆਗੂ ਗੱਗੀ ਧਾਲੀਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੁੂਨੀਅਨ (ਡਕੌਂਦਾ) ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਅਤੇ ਨਿਲਾਮੀ ਨਹੀਂ ਹੋਣ ਦੇਵੇਗੀ। ਇਸ ਮੌਕੇ ਲਾਭ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਗੋਪੀ, ਛਿੰਦਾ ਭੁੱਲਰ, ਭਾਗ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All